*ਬੀਡੀਪੀਓ ਦਫਤਰ ਦੇ ਕਲਰਕ ਦੀ ਮੌਤ, ਪਰਿਵਾਰ ਨੇ ਸਟਾਫ ‘ਤੇ ਲਾਇਆ ਕੁੱਟਮਾਰ ਦਾ ਇਲਜ਼ਾਮ*

0
151

ਗੁਰਦਾਸਪੁਰ 09,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹੇ ਦੇ ਬੀਡੀਪੀਓ ਦਫਤਰ ਵਿਚ ਕੰਮ ਕਰਨ ਵਾਲੇ ਇੱਕ ਕਲਰਕ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਪਹਿਲਾਂ ਤਾਂ ਇਸ ਮੌਤ ਨੂੰ ਨੌਰਮਲ ਮੌਤ ਦੱਸਿਆ ਜਾ ਰਿਹਾ ਸੀ, ਲੇਕਿਨ ਜਦੋਂ ਪਰਿਵਾਰ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਡਾਕਟਰ ਨੇ ਪਰਿਵਾਰ ਨੂੰ ਕਿਹਾ ਕਿ ਮ੍ਰਿਤਕ ਦੀ ਦੇਹ ‘ਤੇ ਸਟਾਂ ਦੇ ਨਿਸ਼ਾਨ ਹਨ।

ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦਾ ਫੋਨ ਚੈੱਕ ਕੀਤਾ। ਜਿਸ ਚੋਂ ਕੁਝ ਰਿਕਾਰਡਿੰਗਾਂ ਮਿਲੀਆਂ। ਜਿਸ ਤੇ ਪਰਿਵਾਰ ਨੇ ਬਟਾਲਾ-ਜਲੰਧਰ ਹਾਈਵੇ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਮ੍ਰਿਤਕ ਪ੍ਰਕਾਸ਼ ਸਿੰਘ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਬੀਡੀਪੀਓ ਅਤੇ ਦਫਤਰ ਦੇ ਕੁਝ ਲੋਕਾਂ ਵਲੋਂ ਪ੍ਰਕਾਸ਼ ਸਿੰਘ ਦੇ ਨਾਲ ਕੁੱਟਮਾਰ ਕੀਤੀ ਹੈ। ਜਿਸ ਕਰਕੇ ਉਹ ਪ੍ਰੇਸ਼ਾਨ ਸੀ ਅਤੇ ਕੱਲ੍ਹ ਦੇਰ ਰਾਤ ਪ੍ਰਕਾਸ਼ ਦੀ ਘਰ ਵਿਚ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ।

ਮ੍ਰਿਤਕ ਪ੍ਰਕਾਸ਼ ਸਿੰਘ ਦੇ ਭਰਾ ਸੁਖਦੇਵ ਸਿੰਘ ਅਤੇ ਪਤਨੀ ਨਰਿੰਦਰ ਕੌਰ ਨੇ ਦੱਸਿਆ ਕਿ ਉਸਦਾ ਭਰਾ ਪ੍ਰਕਾਸ਼ ਸਿੰਘ ਗੁਰਦਾਸਪੂਰ ਦੇ ਬੀਡੀਪੀਓ ਦਫਤਰ ‘ਚ ਕਲਰਕ ਦੀ ਨੌਕਰੀ ਕਰਦਾ ਸੀ। ਜਿਸ ਦੀ ਕੱਲ੍ਹ ਅਚਾਨਕ ਦੇਰ ਰਾਤ ਮੌਤ ਹੋ ਗਈ। ਪਰਿਵਾਰ ਵਲੋਂ ਪ੍ਰਕਾਸ਼ ਸਿੰਘ ਦਾ ਸਟਮਾਰਟਮ ਕਰਵਾਨ ਲਈ ਬਟਾਲਾ ਦੇ ਸਿਵਿਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ, ਪ੍ਰਕਾਸ਼ ਸਿੰਘ ਦੀ ਬੋਡੀ ਤੇ ਕੁੱਟਮਾਰ ਦੇ ਨਿਸ਼ਾਨ ਸੀ ਅਤੇ ਨੀਲ ਵੀ ਪਏ ਹੋਏ ਸੀ।ਜਿਸ ‘ਤੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ।

ਜਿਸ ਤੋਂ ਬਾਅਦ ਪਰਿਵਾਰ ਵਲੋਂ ਪ੍ਰਕਾਸ਼ ਸਿੰਘ ਦਾ ਫੋਨ ਦੇਖਿਆ ਤਾਂ ਫੋਨ ਵਿੱਚ ਕੁਝ ਰਿਕਾਰਡਿੰਗਾਂ ਮਿਲੀਆਂ। ਜਿਸ ਵਿਚ ਪ੍ਰਕਾਸ਼ ਸਿੰਘ ਕਹਿ ਰਿਹਾ ਹੈ, ਮੇਰੇ ਨਾਲ ਬੀਡੀਪੀਓ ਅਤੇ ਕੁਝ ਲੋਕਾਂ ਵਲੋਂ ਮਾਰਕੁੱਟ ਕੀਤੀ ਗਈ ਹੈ। ਪਰਿਵਾਰ ਨੇ ਬਟਾਲਾ-ਜਲੰਧਰ ਹਾਈਵੇ ਤੇ ਮ੍ਰਿਤਕ ਦੀ ਦੇਹ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਵਲੋਂ ਕਾਰਵਾਈ ਕਰਨ ਦੇ ਭਰੋਸੇ ‘ਤੇ ਪਰਿਵਾਰ ਵਲੋਂ ਪ੍ਰਦਰਸ਼ਨ ਖ਼ਤਮ ਕੀਤਾ ਗਿਆ।

ਉਧਰ ਬੀਡੀਪੀਓ ਨੇ ਦੱਸਿਆ ਕਿ ਇਹ ਸਾਰੇ ਆਰੋਪ ਝੋਠੇ ਹਨ। ਕਰੀਬ 1 ਮਹੀਨੇ 9 ਦਿਨ ਤੋਂ ਪ੍ਰਕਾਸ਼ ਸਿੰਘ ਦਫਤਰ ਹੀ ਨਹੀਂ ਆ ਰਿਹਾ ਸੀ। ਨਾਲ ਹੀ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਅੱਤ ਦਾ ਸ਼ਰਾਬੀ ਸੀ, ਜਿਸਦੀ ਪੁਲਿਸ ਕੰਪਲੇਟ ਵੀ ਕੀਤੀ ਸੀ।

LEAVE A REPLY

Please enter your comment!
Please enter your name here