
ਸਰਦੂਲਗੜ੍ਹ, 17 ਸਤੰਬਰ (ਸਾਰਾ ਯਹਾ, ਬਲਜੀਤ ਪਾਲ)ਅਜੋਕੀ ਭੜਕਾਊ ਗੀਤਕਾਰੀ ਤੋਂ ਹਟਕੇ ਵੱਖਰੀ ਸ਼ੈਲੀ ਦੇ ਰਚਨਾਕਾਰ ਅਤੇ ਉੱਭਰਦਾ ਗਾਇਕ ਯੁਰਿੰਦਰ ਸੰਧੂ ਦਾ ਗੀਤ ‘ਬੀਟਰ ਟਰੁੱਥ’ ਇਨ੍ਹਾਂ-ਦਿਨੀਂ ਖੂਬ ਚਰਚਾ ਵਿੱਚ ਹੈ। ਰੀ-ਆਜ਼ ਕੰਪਨੀ ਦੇ ਬੈਨਰ ਹੇਠ ਰਿਲੀਜ਼ ਇਸ ਗੀਤ ‘ਚ ਬਾਕਮਾਲ ਕੌੜੀ ਸਚਾਈ ਪੇਸ਼ ਕੀਤੀ ਗਈ ਹੈ। ਯੂ-ਟਿਊਬ ਉੱਪਰ ਹਾਜ਼ਰਾਂ ਸਰੋਤੇ ਇਸ ਗੀਤ ਨੂੰ ਸੁਣ ਚੁੱਕੇ ਹਨ। ਜਾਣਕਾਰੀ ਦਿੰਦੇ ਯੁਰਿੰਦਰ ਸੰਧੂ ਨੇ ਦੱਸਿਆ ਕਿ ਸਾਰੇ ਗਾਣੇ ਉਹ ਖੁਦ ਲਿਖਦੇ ਹਨ, ਹੁਣ ਤਕ ਉਨ੍ਹਾਂ ਦੇ ਪੰਜ ਗੀਤ ਮਾਰਕਿਟ ‘ਚ ਆ ਚੁੱਕੇ ਹਨ, ਜਿੰਨ੍ਹਾਂ ਨੂੰ ਸਰੋਤਿਆਂ ਦਾ ਮਨਾਮੂੰਹੀ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਸਰਦੂਲਗੜ੍ਹ ਦੇ ਜੰਮਪਲ ਨੇ, ਇਸ ਲਈ ਸ਼ਹਿਰ ਦੇ ਪੁਰਾਤਨ ਨਾਮ ਨਾਲ ਉਨ੍ਹਾਂ ਦਾ ਵਿਸ਼ੇਸ਼ ਮੋਹ ਹੋਣ ਕਰਕੇ ‘ਪਿੰਡ ਢੰਡਾਲ’ ਅਪਣੇ ਨਾਲ ਜੋੜਦੇ ਹਨ।
