ਬੀਜੇਪੀ ਲੀਡਰਾਂ ਦਾ ਬਾਹਰ ਨਿਕਲਣਾ ਵੀ ਔਖਾ, 20 ਬੰਦਿਆਂ ਦੇ ਇਕੱਠ ਲਈ ਤਾਇਨਾਤ ਕਰਨੇ ਪਏ 200 ਪੁਲਿਸ ਮੁਲਾਜ਼ਮ

0
9

ਬਠਿੰਡਾ 31 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ)ਕਿਸਾਨ ਅੰਦੋਲਨ ਕਰਕੇ ਪੰਜਾਬ ਵਿੱਚ ਬੀਜੇਪੀ ਦਾ ਵੱਡਾ ਵਿਰੋਧ ਹੋ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਬੀਜੇਪੀ ਲੀਡਰਾਂ ਦਾ ਕਿਸੇ ਜਨਤਕ ਥਾਂ ‘ਤੇ ਜਾਣਾ ਔਖਾ ਹੋ ਗਿਆ ਹੈ। ਇਸ ਲਈ ਬੀਜੇਪੀ ਦਾ ਵਫਦ ਪੰਜਾਬ ਦਾ ਰਾਜਪਾਲ ਨੂੰ ਮਿਲਿਆ ਸੀ। ਇਸ ਮਗਰੋਂ ਪੰਜਾਬ ਪੁਲਿਸ ਬੀਜੇਪੀ ਲੀਡਰਾਂ ਦੀ ਸੁਰੱਖਿਆ ਵਿੱਚ ਜੁੱਟ ਗਈ ਹੈ। ਹੁਣ ਬੀਜੇਪੀ ਲੀਡਰ ਪੁਲਿਸ ਦੇ ਪਹਿਰੇ ਹੇਠ ਸਿਆਸੀ ਸਰਗਰਮੀਆਂ ਕਰਨ ਲੱਗੇ ਹਨ।

ਬੁੱਧਵਾਰ ਨੂੰ ਪੰਜਾਬ ਵਿੱਚ ਬੀਜੇਪੀ ਵੱਲੋਂ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ। ਇਸ ਸਬੰਧੀ ਬਠਿੰਡਾ ਤੋਂ ਦਿਲਚਸਪ ਤਸਵੀਰ ਸਾਹਮਣੇ ਆਈ। ਇੱਥੇ ਕਰੀਬ 20-25 ਬੀਜੇਪੀ ਵਰਕਰਾਂ ਦੀ ਸੁਰੱਖਿਆ ਲਈ ਦੋ ਵਾਟਰ ਕੈਨਨ ਗੱਡੀਆਂ ਤੇ ਹੋਰ ਸੁਰੱਖਿਆ ਦੇ ਸਾਮਾਨ ਨਾਲ ਲਗਪਗ 200 ਪੁਲਿਸ ਮੁਲਾਜ਼ਮ ਤਾਇਨਾਤ ਸਨ। ਬੀਜੇਪੀ ਵਰਕਰਾਂ ਨੇ ਪੁਲਿਸ ਦੀ ਸੁਰੱਖਿਆ ਹੇਠ ਹੀ ਬਿੱਟੂ ਦਾ ਪੁਤਲਾ ਫੂਕਿਆ। ਇਸ ਵੇਲੇ ਬੀਜੇਪੀ ਵਰਕਰ ਘੱਟ ਤੇ ਪੁਲਿਸ ਵੱਧ ਸੀ ਜਿਸ ਦਾ ਸੋਸ਼ਲ ਮੀਡੀਆ ਉੱਪਰ ਖੂਬ ਮਾਖੌਲ ਉੱਡ ਰਿਹਾ ਹੈ।

ਦੱਸ ਦਈਏ ਕਿ ਬਠਿੰਡਾ ਵਿੱਚ ਪੰਜ ਦਿਨ ਪਹਿਲਾਂ ਬੀਜੇਪੀ ਦਾ ਸਮਾਗਮ ਕਿਸਾਨਾਂ ਨੇ ਟੈਂਟ ਤੇ ਕੁਰਸੀਆਂ ਦੀ ਭੰਨ੍ਹਤੋੜ ਕਰਕੇ ਰੁਕਵਾ ਦਿੱਤਾ ਸੀ। ਬੀਜੇਪੀ ਨੇ ਇਸ ਨੂੰ ਲੈ ਕੇ ਪੁਲਿਸ ਉੱਪਰ ਸਵਾਲ ਉਠਾਏ ਸੀ। ਇਸੇ ਦੇ ਮੱਦੇਨਜ਼ਰ ਪੁਲਿਸ ਤਾਇਨਾਤ ਕੀਤੀ ਗਈ।

NO COMMENTS