ਬੀਜੇਪੀ ਪ੍ਰਧਾਨ ‘ਤੇ ਹਮਲੇ ਦੇ ਕਾਂਗਰਸ ਸਿਰ ਮੜ੍ਹੇ ਇਲਜ਼ਾਮ

0
37

ਜਲੰਧਰ 13 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ ‘ਤੇ ਸੋਮਵਾਰ ਸ਼ਾਮ ਹਮਲਾ ਕੀਤਾ ਗਿਆ। ਹਾਲਾਂਕਿ ਸ਼ਰਮਾ ਸੁਰੱਖਿਅਤ ਰਹੇ। ਇਹ ਘਟਨਾ ਪਠਾਨਕੋਟ-ਜਲੰਧਰ ਹਾਈਵੇਅ ‘ਤੇ ਟਾਂਡਾ ਕੋਲ ਟੋਲ ਪਲਾਜ਼ਾ ਨੇੜੇ ਵਾਪਰੀ। ਇਸ ਹਮਲੇ ਤੋਂ ਬਾਅਦ ਸਿਆਸਤ ਭਖ ਗਈ ਹੈ।

Punjab BJP president Ashwani Sharma attacked during the farmers' agitation  in Hoshiarpur, glass panes broken – Pledge Times

ਬੇਸ਼ੱਕ ਇਸ ਹਮਲੇ ਨੂੰ ਲੈ ਕੇ ਫਿਲਹਾਲ ਪੁਲਿਸ ਪਤਾ ਨਹੀਂ ਲਾ ਸਕੀ ਕਿ ਹਮਲਾਵਰ ਕੌਣ ਸਨ ਪਰ ਬੀਜੇਪੀ ਲੀਡਰਾਂ ਨੇ ਇਸ ਦਾ ਇਲਜ਼ਾਮ ਕਾਂਗਰਸ ਸਿਰ ਮੜ੍ਹਿਆ ਹੈ। ਬੀਜੇਪੀ ਲੀਡਰ ਸ਼ਵੇਤ ਮਲਿਕ ਨੇ ਕਿਹਾ ਪਾਰਟੀ ਪ੍ਰਧਾਨ ‘ਤੇ ਹਮਲਾ ਹੋਇਆ। ਕੈਪਟਨ ਸਰਕਾਰ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।

Punjab BJP chief Ashwani Sharma's convoy attacked by miscreants

ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਬੀਜੇਪੀ ਦੇ ਇਲਜ਼ਾਮਾਂ ਨੂੰ ਖਾਰਜ ਕੀਤਾ ਕਿ ਇਸ ‘ਚ ਕਾਂਗਰਸ ਦਾ ਕੋਈ ਹੱਥ ਨਹੀਂ।

LEAVE A REPLY

Please enter your comment!
Please enter your name here