ਬੀਜੇਪੀ ਦੀ ਦੋ ਟੁੱਕ, ਪੰਜਾਬ ‘ਚ ਲੜਾਂਗੇ 117 ਸੀਟਾਂ ‘ਤੇ ਚੋਣ

0
58

ਚੰਡੀਗੜ੍ਹ 3 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅਕਾਲੀ ਦਲ ਤੇ ਬੀਜੇਪੀ ਦੀ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਤੜਿੰਗ ਹੋ ਗਈ ਹੈ। ਅਜਿਹੇ ‘ਚ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਪੰਜਾਬ ‘ਚ ਅਕਾਲੀ ਦਲ ਨੇ ਆਪਣੇ ਆਪ ਨੂੰ ਗਠਜੋੜ ਤੋਂ ਵੱਖ ਕਰ ਲਿਆ ਹੈ। ਹੁਣ ਬੀਜੇਪੀ 117 ਵਿਧਾਨ ਸਭਾ ਸੀਟਾਂ ‘ਤੇ ਪੰਜਾਬ ‘ਚ ਚੋਣ ਲੜੇਗੀ। ਉਨ੍ਹਾਂ ਹਰਸਮਿਰਤ ‘ਤੇ ਤਨਜ ਕੱਸਦਿਆਂ ਕਿਹਾ ਕਿ ਪਹਿਲਾਂ ਬੀਬਾ ਜੀ ਨੇ ਕਿਹਾ ਬਿੱਲ ਬਹੁਤ ਵਧੀਆਂ ਹਨ ਤੇ ਬਾਅਦ ‘ਚ ਨਾਰਾਜ਼ ਹੋ ਗਏ।

ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਹਰਦੀਪ ਪੁਰੀ ਨੇ ਦਾਅਵਾ ਕੀਤਾ ਕਿ 6 ਸਤੰਬਰ ਤਕ ਹਰਸਮਿਰਤ ਨੇ ਕਿਹਾ ਬਿੱਲ ਬਹੁਤ ਵਧੀਆਂ ਹਨ। ਜੇਕਰ ਖੇਤੀ ਬਿੱਲਾਂ ਬਾਰੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਸੰਸਦ ਨਾਲ ਗੱਲ ਕਰੋ। ਉਨ੍ਹਾਂ ਬਹਿਸ ਲਈ ਸੱਦਾ ਦਿੱਤਾ ਕਿ ਮੇਰੇ ਨਾਲ ਚਰਚਾ ਕਰੋ ਕਿ ਬਿੱਲ ‘ਚ ਨੁਕਸਾਨ ਕੀ ਹੈ?

ਪੁਰੀ ਨੇ ਕਿਹਾ ਅਕਾਲੀ ਦਲ ਨੇ ਲਿਖਤੀ ‘ਚ ਮੰਗਿਆ ਉਹੀ ਵੀ ਦਿੱਤਾ। ਫਿਰ ਪ੍ਰੈਸ ਕਾਨਫਰੰਸ ਵੀ ਕੀਤੀ ਅਸੀਂ ਤੇ ਪਾਰਲੀਮੈਂਟ ‘ਚ ਵੀ ਕਿਹਾ ਕਿ ਐਮਐਸਪੀ ਨਹੀਂ ਜਾਵੇਗਾ। ਉਨ੍ਹਾਂ ਕਿਹਾ 2010 ਦੀ ਕਮੇਟੀ ਹੈ ਜਿਸ ਦੀ ਰਿਪੋਰਟ ਹੈ। ਉਸ ਕਮੇਟੀ ‘ਚ ਕਾਂਗਰਸ , ਅਕਾਲੀ ਦਲ, ਹਰਿਆਣਾ ਦੇ ਲੀਡਰ ਸਭ ਸ਼ਾਮਲ ਸਨ ਤੇ ਸਭ ਨੇ ਸਿਫਾਰਸ਼ ਕੀਤੀ ਸੀ।

ਪੁਰੀ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਘੱਟੋ ਘੱਟ ਸਮਰਥਨ ਮੁੱਲ ‘ਚ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਵੀ ਐਮਐਸਪੀ ਰਹੇਗਾ। ਪੁਰੀ ਨੇ ਸਪਸ਼ਟ ਕੀਤਾ ਕਿ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਕਰਜ਼ ਲੈਣ ‘ਤੇ ਰਿਕਵਰੀ ਦੇ ਨਾਂਅ ‘ਤੇ ਕਿਸਾਨਾਂ ਦੀ ਜ਼ਮੀਨ ਖੋਹ ਲਈ ਜਾਵੇਗੀ।

ਪੁਰੀ ਨੇ ਕਿਹਾ ਬਾਕੀ ਪਾਰਟੀਆਂ ਨੇ ਇਹ ਖੇਤੀ ਬਿੱਲ ਚੋਣ ਮੈਨੀਫੈਸਟੋ ਤਕ ਸੀਮਤ ਰੱਖੇ ਮੋਦੀ ਜੀ ਨੇ ਲਾਗੂ ਕਰ ਕੇ ਦਿਖਾਏ। ਉਨ੍ਹਾਂ ਕਿਹਾ ਟਰੈਕਟਰ ਨੂੰ ਅੱਗ ਲਾਕੇ ਬਹਿਸ ਨਹੀਂ ਹੁੰਦੀ, ਬਹਿਸ ਸੰਸਦ ‘ਚ ਬਹਿ ਕੇ ਹੁੰਦੀ ਹੈ।

LEAVE A REPLY

Please enter your comment!
Please enter your name here