*ਬੀਜੇਪੀ ਦਾ ਇੱਕ ਹੋਰ ਝਟਕਾ! ਸਾਬਕਾ ਡੀਜੀਪੀ ਵਿਰਕ ਸਣੇ 24 ਲੀਡਰ ਬੀਜੇਪੀ ‘ਚ ਸ਼ਾਮਲ*

0
122

ਨਵੀਂ ਦਿੱਲੀ 03,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਬੀਜੇਪੀ ਨੇ ਅੱਜ ਅਕਾਲੀ ਦਲ ਨੂੰ ਮੁੜ ਝਟਕਾ ਦਿੱਤਾ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਸਾਬਕਾ ਡੀਜੀਪੀ ਸਰਬਜੀਤ ਸਿੰਘ ਵਿਰਕ ਤੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ ਸਣੇ 24 ਲੀਡਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ।


ਬੀਜੇਪੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅੱਜ ਅਕਾਲੀ ਦਲ ਦੇ ਲੀਡਰ ਸਰਬਜੀਤ ਸਿੰਘ ਮਾਕੜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਦਿੱਲੀ ‘ਚ ਭਾਜਪਾ ਨੇਤਾ ਗਜੇਂਦਰ ਸ਼ੇਖਾਵਤ ਤੇ ਸੰਸਦ ਮੈਂਬਰ ਸੋਮ ਪ੍ਰਕਾਸ਼ ਦੀ ਮੌਜੂਦਗੀ ‘ਚ ਭਾਜਪਾ ‘ਚ ਸ਼ਾਮਲ ਹੋਏ। ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਨੇ ਹਿੰਦੂ ਤੇ ਸਿੱਖਾਂ ਨੂੰ ਇਕਜੁੱਟ ਕੀਤਾ ਸੀ। ਸੋਮ ਪ੍ਰਕਾਸ਼ ਦੀ ਬਦੌਲਤ ਅੱਜ ਮੈਂ ਭਾਜਪਾ ਵਿੱਚ ਸ਼ਾਮਲ ਹੋਇਆ ਹਾਂ। ਨਰਿੰਦਰ ਮੋਦੀ ਨੇ ਵੀ ਵਾਜਪਾਈ ਵਾਂਗ ਹਿੰਦੂ-ਸਿੱਖ ਨੂੰ ਇੱਕ-ਕਰਕੇ ਦਿਖਾਇਆ ਹੈ। 


ਉਨ੍ਹਾਂ ਕਿਹਾ ਕਿ ਅਸੀਂ ਆਪਣੇ-ਆਪ ਇਸ ਪਾਰਟੀ ਵਿੱਚ ਸ਼ਾਮਲ ਹੋਏ ਹਾਂ। ਮੱਕੜ ਨੇ ਕਿਹਾ ਕਿ ਸਾਬਕਾ ਡੀਜੀਪੀ ਵਿਰਕ ਨੇ ਅੱਤਵਾਦ ਦੇ ਸਮੇਂ ਵਿੱਚ ਕੰਮ ਕੀਤਾ ਹੈ। ਡੀਜੀਪੀ ਬਣਨਾ ਆਸਾਨ ਹੈ ਪਰ ਡੀਜੀਪੀ ਬਣ ਕੇ ਸੇਵਾ ਕਰਨਾ ਔਖਾ ਹੈ। ਉਸ ਸਮੇਂ ਵਿਰਕ ‘ਤੇ ਵੀ ਹਮਲੇ ਹੋਏ ਸਨ। ਅਸੀਂ ਭਾਜਪਾ ਵੱਲੋਂ ਦਿੱਤੇ ਮੁੱਲ ਨੂੰ ਨਹੀਂ ਭੁੱਲ ਸਕਦੇ। ਪਾਰਟੀ ਜੋ ਵੀ ਕਹੇਗੀ, ਉਹ ਕਰੇਗੀ। ਇੰਨਾ ਕੰਮ ਕਰਾਂਗੇ ਕਿ ਪੰਜਾਬ ‘ਚ ਬਦਲਾਅ ਆਵੇਗਾ।

ਉਨ੍ਹਾਂ ਕਿਹਾ ਕਿ ਇਸ ਪਾਰਟੀ ਵਿੱਚ ਆ ਕੇ ਮੇਰੇ ਵਿੱਚ ਭਾਰੀ ਉਤਸ਼ਾਹ ਹੈ। ਮੱਕੜ ਨੇ ਕਿਹਾ ਕਿ ਅਵਤਾਰ ਸਿੰਘ ਜੀਰਾ ਦੇ ਪਰਿਵਾਰ ਨੇ ਅਕਾਲੀ ਦਲ ਵਿੱਚ ਰਹਿ ਕੇ ਸ਼੍ਰੋਮਣੀ ਕਮੇਟੀ ਦੀ ਸੇਵਾ ਕੀਤੀ ਹੈ। ਸਰਬਜੀਤ ਸਿੰਘ ਮੱਕੜ ਇੰਨੇ ਉਤਸ਼ਾਹ ਵਿੱਚ ਸੀ ਕਿ ਉਨ੍ਹਾਂ ਵੱਲੋਂ ਭਾਜਪਾ ਦਾ ਨਾਂ ਬਹੁਜਨ ਸਮਾਜ ਪਾਰਟੀ ਬੋਲ ਦਿੱਤਾ ਗਿਆ।

LEAVE A REPLY

Please enter your comment!
Please enter your name here