*ਬੀਕੇਯੂ ‘ਚ ਬਗਾਵਤ, ਰਾਕੇਸ਼ ਟਿਕੈਤ ‘ਬਰਖਾਸਤ’, ਨਰੇਸ਼ ਟਿਕੈਤ ਤੋਂ ਖੋਹਿਆ ਪ੍ਰਧਾਨ ਦਾ ਅਹੁਦਾ*

0
72

15,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਭਾਰਤੀ ਕਿਸਾਨ ਯੂਨੀਅਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਰਾਕੇਸ਼ ਟਿਕੈਤ ਨੂੰ BKU ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਦੇ ਭਰਾ ਨਰੇਸ਼ ਟਿਕੈਤ ਨੂੰ ਵੀ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਰਾਜੇਸ਼ ਚੌਹਾਨ ਨੂੰ ਪ੍ਰਧਾਨ ਬਣਾਇਆ ਗਿਆ ਹੈ।

ਭਾਕਿਯੂ ਦੇ ਸੰਸਥਾਪਕ ਸਵ. ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ ਐਤਵਾਰ ਨੂੰ ਲਖਨਊ ਸਥਿਤ ਗੰਨਾ ਕਿਸਾਨ ਸੰਸਥਾ ਵਿਚ ਬੀਕੇਯੂ ਨੇਤਾਵਾਂ ਦੀ ਵੱਡੀ ਬੈਠਕ ਹੋਈ ਜਿਸ ਵਿੱਚ ਟਿਕੈਤ ਭਰਾਵਾਂ ਖਿਲਾਫ ਇਹ ਫੈਸਲਾ ਲਿਆ ਗਿਆ। ਟਿਕੈਤ ਪਰਿਵਾਰ ਖਿਲਾਫ ਕਿਸਾਨਾਂ ਵਿਚ ਪੈਦਾ ਹੋਈ ਇਸ ਨਾਰਾਜ਼ਗੀ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਵਿਚ ਦੋ ਫਾੜ ਦੇ ਸੰਕੇਤ ਹਨ।

ਦਰਅਸਲ ਬੀਕੇਯੂ ਦੇ ਕਈ ਮੈਂਬਰ ਸੰਗਠਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀਆਂ ਗਤੀਵਿਧੀਆਂ ਨੂੰ ਲੈ ਕੇ ਨਾਰਾਜ਼ ਦਿਖੇ। ਇਨ੍ਹਾਂ ਕਿਸਾਨ ਨੇਤਾਵਾਂ ਦਾ ਦੋਸ਼ ਹੈ ਕਿ ਰਾਕੇਸ਼ ਟਿਕੈਤ ਨੇ ਆਪਣੇ ਸਿਆਸੀ ਬਿਆਨਾਂ ਅਤੇ ਗਤੀਵਿਧੀਆਂ ਨਾਲ ਉਨ੍ਹਾਂ ਦੀ ਗੈਰ-ਸਿਆਸੀ ਜਥੇਬੰਦੀ ਨੂੰ ਸਿਆਸੀ ਰੂਪ ਦੇ ਦਿੱਤਾ ਹੈ।

LEAVE A REPLY

Please enter your comment!
Please enter your name here