-ਬਿਹਾਰ ਦੇ 9 ਜ਼ਿਲ੍ਹਿਆਂ ਦੇ 195 ਪ੍ਰਵਾਸੀਆਂ ਨੂੰ 2 ਸ਼ਿਫ਼ਟਾਂ ਰਾਹੀਂ ਬੱਸਾਂ ‘ਚ ਭੇਜਿਆ ਫਿਰੋਜ਼ਪੁਰ

0
24

ਮਾਨਸਾ, 27 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਬਾਹਰਲੇ ਰਾਜਾਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਰਾਜਾਂ ਵਿਖੇ ਭੇਜਣ ਦੀ ਮੁਹਿੰਮ ਤਹਿਤ ਅੱਜ ਬਿਹਾਰ ਦੇ ਦਰਭੰਗਾ ਅਤੇ ਸਹਿਰਸਾ ਡਵੀਜ਼ਨਾਂ ਨਾਲ ਸਬੰਧਤ 09 ਜ਼ਿਲ੍ਹਿਆਂ ਨਾਲ ਸਬੰਧਤ 195 ਪ੍ਰਵਾਸੀਆਂ ਨੂੰ 2 ਸ਼ਿਫ਼ਟਾਂ ਵਿੱਚ ਬੱਸਾਂ ਰਾਹੀਂ ਫਿਰੋਜ਼ਪੁਰ ਭੇਜਿਆ ਗਿਆ ਹੈ, ਜਿੱਥੋਂ ਉਹ ਟ੍ਰੇਨਾਂ ਰਾਹੀਂ ਆਪਣੇ ਜ਼ਿਲ੍ਹਿਆਂ ਵਿੱਚ ਪੁੱਜਣਗੇ।  ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਮਾਨਸਾ ਵਿਖੇ ਐਸ.ਡੀ.ਐਮ. ਸ਼੍ਰੀਮਤੀ ਸਰਬਜੀਤ ਕੌਰ, ਬੁਢਲਾਡਾ ਵਿਖੇ ਐਸ.ਡੀ.ਐਮ. ਸ਼੍ਰੀ ਆਦਿਤਯ ਡੇਚਲਵਾਲ ਅਤੇ ਸਰਦੂਲਗੜ੍ਹ ਵਿਖੇ ਐਸ.ਡੀ.ਐਮ. ਸ਼੍ਰੀ ਰਾਜਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਨ੍ਹਾਂ ਪ੍ਰਵਾਸੀਆਂ ਦੀ ਸਕਰੀਨਿੰਗ ਅਤੇ ਲਿਸਟਾਂ ਬਣਾਉਣ ਦੀ ਕਾਰਵਾਈ ਪੂਰੀ ਕੀਤੀ ਗਈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਦੱਸਿਆ ਕਿ ਆਪਣੇ ਰਾਜਾਂ ਵਿੱਚ ਵਾਪਸ ਜਾਣ ਦੇ ਚਾਹਵਾਨ ਪ੍ਰਵਾਸੀਆਂ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਉਪਰਾਲਿਆਂ ਸਦਕਾ ਵਾਪਸ ਭੇਜਿਆ ਜਾ ਰਿਹਾ ਹੈ ਜਿਸ ਦੀ ਲੜੀ ਤਹਿਤ ਅੱਜ ਬਿਹਾਰ ਰਾਜ ਦੇ ਦਰਭੰਗਾ ਅਤੇ ਸਹਿਰਸਾ ਡਵੀਜ਼ਨਾਂ ਨਾਲ ਸਬੰਧਤ 09 ਜ਼ਿਲ੍ਹਿਆਂ ਦਰਭੰਗਾ, ਮਧੂਬਾਣੀ, ਮੁਜੱਫਰਪੁਰ, ਸਮਸਤੀਪੁਰ, ਵੈਸ਼ਾਲੀ, ਸਹਿਰਸਾ, ਮਧੂਪੁਰਾ, ਸਪੌਲ ਅਤੇ ਖਾਗਰੀ ਜ਼ਿਲ੍ਹਿਆਂ ਨਾਲ ਸਬੰਧਤ 195 ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ ਹੈ। ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਭੇਜੇ ਗਏ 195 ਪ੍ਰਵਾਸੀਆਂ ਵਿੱਚੋਂ ਦਰਭੰਗਾ ਡਵੀਜ਼ਨ ਨਾਲ 67 ਪ੍ਰਵਾਸੀ ਸਬੰਧਤ ਅਤੇ ਸਹਿਰਸਾ ਡਵੀਜ਼ਨ ਦੇ 128 ਪ੍ਰਵਾਸੀ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਭੇਜਣ ਤੋਂ ਪਹਿਲਾਂ ਉਨ੍ਹਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਕਰੀਨਿੰਗ ਕਰ ਕੇ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਸਫਰ ਲਈ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਤਹਿਸੀਲਦਾਰ ਸ਼੍ਰੀ ਅਮਰਜੀਤ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫਸ਼ਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ, ਨਾਇਬ ਤਹਿਸੀਲਦਾਰ ਸ਼੍ਰੀ ਬਲਵਿੰਦਰ ਸਿੰਘ, ਏ.ਐਸ.ਐਮ. ਸ਼੍ਰੀ ਦੀਪਕ ਕੁਮਾਰ, ਡਾ. ਵਰੁਣ ਮਿੱਤਲ, ਡਾ. ਮਨਪੀ੍ਰਆ ਗਾਬਾ, ਹੈਲਥ ਸੁਪਰਵਾਈਜ਼ਰ ਸ਼੍ਰੀਮਤੀ ਸੁਰਿੰਦਰ ਕੌਰ, ਫਾਰਮੇਸੀ ਅਫ਼ਸਰ ਸ਼੍ਰੀ ਪ੍ਰਹਿਲਾਦ ਪ੍ਰਸ਼ਾਦ ਮੌਜੂਦ, ਸ਼੍ਰੀ ਜਸਵੰਤ ਸਿੰਘ, ਸ਼੍ਰੀ ਜਸਪਾਲ ਸਿੰਘ, ਏ.ਐਨ.ਐਮ. ਸਰਬਜੀਤ ਕੌਰ, ਆਸ਼ਾ ਵਰਕਰ ਵੀਰਪਾਲ ਕੌਰ ਅਤੇ ਗੁਰਮੀਤ ਕੌਰ ਮੌਜੂਦ ਸਨ।

LEAVE A REPLY

Please enter your comment!
Please enter your name here