ਮਾਨਸਾ, 06 ਮਾਰਚ—2021 (ਸਾਰਾ ਯਹਾਂ /ਮੁੱਖ ਸੰਪਾਦਕ): ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਅ ੈਸ. ਵੱਲੋਂ ਪ ੍ਰੈਸ ਨੋਟ ਜਾਰੀ ਕਰਦੇ ਹੋਏ
ਦੱਸਿਆ ਗਿਆ ਕਿ ਕੋਰੋਨਾ ਮਹਾਂਮਾਰੀ (ਕੋਵਿਡ—19) ਦੁਬਾਰਾ ਫੈਲ ਰਹੀ ਹੈ, ਜਿਸਦੀ ਮੌਜੂਦਾ ਸਥਿਤੀ ਨੂੰ ਧਿਆਨ
ਵਿੱਚ ਰੱਖਦੇ ਹੋਏ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਰੂਰੀ ਸਾਵਧਾਨੀਆਂ ਦੀ ਪਾਲਣਾ ਕਰਾਉਣ ਸਬੰਧੀ ਪ੍ਰਸਾਸ਼ਨ
ਨੂੰ ਸਖਤ ਹਦਾਇਤ ਦਿੱਤੀ ਗਈ ਹੈ। ਜਿਸਨੂੰ ਮੱਦੇਨਜ਼ਰ ਰੱਖਦੇ ਹੋਏ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ
ਕਿ ਪਹਿਲਾਂ ਦੀ ਤਰਾ ਹੀ ਹੱਥਾਂ ਨੂੰ ਸਾਬਨ ਜਾਂ ਹੈਂਡ—ਸੈਨੀਟਾਈਜ਼ਰ ਨਾਲ ਵਾਰ ਵਾਰ ਸਾਫ ਕੀਤਾ ਜਾਵੇ, ਇੱਕ/ਦੂਜੇ
ਤੋਂ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਨੱਕ/ਮੂੰਹ ੋਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ
ਮਹਾਂਮਾਰੀ ਤੋਂ ਬਚਿਆ ਜਾ ਸਕੇ।
ਐਸ.ਐਸ.ਪੀ. ਮਾਨਸਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਹਾਂਮਾਰੀ ਤੋਂ
ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਮਾਨਸਾ ਪੁਲਿਸ ਵਚਨਬੱਧ ਹੈ। ਜੇਕਰ
ਕੋਈ ਵਿਆਕਤੀ ਬਿਨਾ ਮਾਸਕ ਘੁੰਮਦਾ ਪਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਅੰਦਰ ਮਾਨਸਾ ਪੁਲਿਸ ਵੱਲੋਂ
ਸਖਤ ਰਵੱਈਆ ਅਖਤਿਆਰ ਕਰਦੇ ਹੋਏ ਮਾਸਕ ਚਲਾਣ ਕੱਟੇ ਜਾਣਗੇ। ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ
ਕੋਵਿਡ—19 ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਸਬੰਧੀ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ
ਅਸੀ ਅੱਗੇ ਹੋ ਕੇ ਪ੍ਰਸ਼ਾਸ਼ਨ ਦਾ ਸਾਥ ਦੇਈਏ, ਝੂਠੀਆਂ ਅਫਵਾਹਾਂ ਤੋਂ ਬਚੀਏ, ਮਾਸਕ ਪਹਿਨ ਕੇ ਰੱਖੀੲ ੇ,
ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਦੇ ਹੋਏ ਚੰਗੇ ਨਾਗਰਿਕ ਬਣੀਏ।