*ਬਿਨਾ ਝੁਕੇ, ਬਿਨਾ ਰੁਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ – ਅਰਸ਼ੀ*

0
19

ਮਾਨਸਾ 14 ਜੁਲਾਈ  (ਸਾਰਾ ਯਹਾਂ/ਅਮਨ ਮਹਿਤਾ): ਪਿਛਲੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ
ਕਰਵਾਉਣ ਅਤੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਚੱਲ ਰਹੇ ਦਿੱਲੀ ਵਿਖੇ ਅੰਦੋਲਨ ਦੇ ਵਰਤਮਾਨ ਹਾਲਾਤਾਂ ਤੇ ਵਿਚਾਰ ਅਤੇ
ਅਗਲੇ ਪ੍ਰੋਗਰਾਮ ਦੀ ਤਿਆਰੀ ਸਬੰਧੀ ਕੁੱਲ ਹਿੰਦ ਕਿਸਾਨ ਸਭਾ ਦੀ ਜਿਲ੍ਹਾ ਜਨਰਲ ਬਾਡੀ ਮੀਟਿੰਗ ਸਾਥੀ ਜਗਰਾਜ ਹੀਰਕੇ ਦੀ ਪ੍ਰਧਾਨਗੀ
ਹੇਠ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਈ ਅਤੇ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੀਟਿੰਗ ਨੂੰ
ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਬਿਨਾ ਝੁਕੇ-ਬਿਨਾ ਰੁਕੇ
ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਅੰਦੋਲਨ ਨੂੰ
ਤਾਰੋਪੀਡ ਕਰਨ ਲਈ ਮੋਦੀ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਘਿਣੌਨੇ ਹੱਥਕੰਡੇ ਅਪਣਾਏ ਜਾ ਰਹੇ ਹਨ ਅਤੇ ਕਿਸਾਨ ਆਗੂਆਂ ਨੂੰ ਵਾਰ-ਵਾਰ
ਮੀਟਿੰਗਾਂ ਦਾ ਸੱਦਾ ਦੇ ਕੇ ਸੰਯੁਕਤ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ ਜਦੋਂ ਕਿ ਮੋਦੀ ਸਰਕਾਰ ਅੰਬਾਨੀ,
ਅਡਾਨੀਆਂ ਨੂੰ ਦੇਸ਼ ਦੀ ਸੰਪਤੀ ਲੁਟਾਉਣ ਲਈ ਗੈਰ ਸੰਵਿਧਾਨਿਕ ਤਰੀਕੇ ਨਾਲ ਕਾਨੂੰਨ ਬਣਾ ਰਹੀ ਹੈ ਅਤੇ ਦੇਸ਼ ਵਿੱਚ ਜਾਤੀ ਤੇ
ਧਾਰਮਿਕ ਵੰਡ ਕਰਕੇ ਦੇਸ਼ ਨੂੰ ਤਬਾਹੀ ਵੱਲ ਧੱਕ ਰਹੀ ਹੈ। ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਬਰਦਾਸ਼ਤ ਨਹੀਂ ਕਰੇਗਾ ਅਤੇ ਉਹਨਾਂ
ਕਿਸਾਨ ਜਥੇਬੰਦੀਆਂ ਦੀ ਏਕਤਾ ਅਤੇ ਸੰਘਰਸ਼ ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਆਰ.ਐਸ.ਐਸ. ਅਤੇ ਮੋਦੀ ਸਰਕਾਰ ਦੇ ਲੋਕ
ਵਿਰੋਧੀ ਫੈਸਲਿਆਂ ਤੇ ਕਾਲੇ ਕਾਨੂੰਨਾਂ ਦੇ ਖਿਲਾਫ ਲਗਾਤਾਰ ਸੰਘਰਸ਼ ਜਾਰੀ ਹੈ। ਉਹਨਾਂ ਚੰਡੀਗੜ੍ਹ ਦੇ ਗਵਰਨਰ ਨੂੰ ਮੰਗ ਪੱਤਰ ਦੇਣ
ਸਬੰਧੀ ਕੀਤੇ ਗਏ ਮਾਰਚ ਸਬੰਧੀ ਆਪ ਮੁਹਾਰੇ ਲੋਕਾਂ ਦੀ ਸ਼ਮੂਲੀਅਤ ਇਹ ਜਾਹਰ ਕਰਦੀ ਹੈ ਕਿ ਲੋਕ ਕਿਸਾਨ ਜਥੇਬੰਦੀਆਂ ਦਾ ਹਰ ਪੱਖੋਂ
ਸਾਥ ਦੇ ਰਹੇ ਹਨ। ਸਾਥੀ ਅਰਸ਼ੀ ਨੇ 22 ਜੁਲਾਈ ਤੋਂ ਸੰਸਦ ਮਾਰਚ ਅਤੇ ਦਿੱਲੀ

ਮੋਰਚੇ ਵਿੱਚ ਸਾਥੀਆਂ ਦੀ ਗਿਣਤੀ ਦੇ ਸਬੰਧ ਵਿੱਚ
ਜਿਕਰ ਕਰਦਿਆਂ ਕਿਹਾ ਕਿ ਹਰ ਪੱਖ ਤੋਂ ਜਥੇਬੰਦੀ ਵੱਲ਼ੋਂ ਤਸੱਲੀਬਖਸ਼ ਗਿਣਤੀ ਅਤੇ ਸੰਸਦ ਮਾਰਚ ਲਈ ਜਥੇ ਭੇਜੇ ਜਾਣਗੇ । ਇਸ ਮੌਕੇ
ਸੀ.ਪੀ.ਆਈ. ਜਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਜਥੇਬੰਦੀ ਨੂੰ ਮਜਬੂਤ ਕਰਨ ਅਤੇ ਮੋਰਚੇ ਦੀ ਮਜਬੂਤੀ ਲਈ ਹਰ ਕਿਸਮ ਦੇ
ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਅਤੇ ਘਰੇਲੂ ਵਸਤਾਂ ਦੀ ਕੀਮਤ ਵਿੱਚ ਕੀਤਾ ਜਾ ਰਿਹਾ ਵਾਧਾ ਦੇਸ਼ ਦੇ
ਲੋਕਾਂ ਨੂੰ ਆਰਥਿਕ ਤਬਾਹੀ ਵੱਲ ਤੋਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ. ਦੇ
ਘੇਰੇ ਵਿੱਚ ਲਿਆਵੇ। ਜਥੇਬੰਦੀ ਦੇ ਜਿਲ੍ਹਾ ਸਕੱਤਰ ਮਲਕੀਤ ਮੰਦਰਾਂ ਅਤੇ ਜਿਲ੍ਹਾ ਆਗੂ ਸੀਤਾ ਰਾਮ ਗੋਬਿੰਦਪੁਰਾ ਨੇ ਜਥੇਬੰਦੀ ਦੇ ਪਸਾਰ
ਲਈ ਪਿੰਡ ਇਕਾਈਆਂ ਦੀ ਉਸਾਰੀ ਤੇ ਜੋਰ ਦਿੰਦਿਆਂ ਕਿਹਾ ਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਚ ਸ਼ਮੂਲੀਅਤ ਜਾਰੀ ਰਹੇਗੀ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਢਿੱਲੋਂ, ਮਲਕੀਤ ਸਿੰਘ ਬਖਸ਼ੀਵਾਲਾ, ਭੁਪਿੰਦਰ ਗੁਰਨੇ, ਗੁਰਦਿਆਲ ਦਲੇਲ ਸਿੰਘ ਵਾਲਾ,
ਹਰਨੇਕ ਢਿੱਲੋਂ, ਮਾਸਟਰ ਸੁਖਦੇਵ ਰਿਖੀ, ਮਾਸਟਰ ਗੁਰਬਚਨ ਮੰਦਰਾਂ, ਹਰਮੀਤ ਬੋੜਾਵਾਲ, ਹਰਨੇਕ ਸਿੰਘ ਬੱਪੀਆਣਾ, ਸੁਖਦੇਵ ਪੰਧੇਰ,
ਮਹਿੰਦਰ ਸਿੰਘ ਝੰਡਾ ਕਲਾਂ, ਦੀਵਾਨਾ ਫਫੜੇ, ਕੇਵਲ ਐਮ.ਸੀ. ਭੀਖੀ, ਮੱਖਣ ਰੰਘੜਿਆਲ, ਸੁਲੱਖਣ ਕਾਹਨਗੜ੍ਹ, ਦਰਸ਼ਨ ਚੱਕ
ਅਲੀਸ਼ੇਰ, ਸ਼ੰਭੂ ਮੰਡੇਰ, ਜਗਸੀਰ ਕੁਸਲਾ, ਸੁਖਦੇਵ ਮਾਨਸਾ, ਪੂਰਨ ਸਰਦੂਲਗੜ੍ਹ ਆਦਿ ਆਗੂਆਂ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here