ਚੰਡੀਗੜ੍ਹ 24,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਚੰਡੀਗੜ੍ਹ ‘ਚ 1 ਜਨਵਰੀ ਤੋਂ ਕੋਰੋਨਾ ਵੈਕਸੀਨ ਤੋਂ ਬਿਨਾਂ ਹੋਟਲ, ਮਾਲ, ਬਜ਼ਾਰ, ਸਬਜ਼ੀ ਮੰਡੀ, ਬੈਂਕ, ਜਿੰਮ, ਸਿਨੇਮਾ ‘ਚ ਐਂਟਰੀ ਨਹੀਂ ਹੋਵੇਗੀ। ਸਿਰਫ਼ ਦੋਨੋ ਡੋਜ਼ ਲੈਣ ਵਾਲੇ ਲੋਕਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੁਕਮ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਤੋਂ 500 ਰੁਪਏ ਦਾ ਜ਼ੁਰਮਾਨਾ ਵਸੂਲਿਆ ਜਾਵੇਗਾ ਜੋ ਬਿਨਾਂ ਟੀਕੇ ਤੋਂ ਫੜੇ ਗਏ ਹਨ। ਜ਼ੁਰਮਾਨਾ ਅਦਾ ਨਾ ਕਰਨ ’ਤੇ ਪੁਲੀਸ ਹੁਕਮਾਂ ਦੀ ਉਲੰਘਣਾ ਤਹਿਤ ਕਾਰਵਾਈ ਕਰੇਗੀ।