
ਅੰਮ੍ਰਿਤਸਰ 30,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਸੂਬੇ ‘ਚ ਲੱਗ ਰਹੇ ਬਿਜਲੀ ਕੱਟਾਂ ਤੋਂ ਬੇਹਾਲ ਆਮ ਪਬਲਿਕ ਤੇ ਕਿਸਾਨਾਂ ਦੇ ਰੋਹ ਤੋਂ ਡਰੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਹੁਣ ਸੂਬੇ ਦੇ ਉਦਯੋਗਪਤੀਆਂ ਤੋਂ ਸਹਿਯੋਗ ਮੰਗਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਬਿਜਲੀ ਦਾ ਘੱਟ ਇਸਤੇਮਾਲ ਕਰਨ ਤੇ ਲੋੜ ਪੈਣ ‘ਤੇ ਹੀ ਆਪਣੇ ਉਦਯੋਗਿਕ ਯੂਨਿਟ ਚਲਾਉਣ। ਹਾਲਾਂਕਿ ਪਿਛਲੇ ਦਿਨਾਂ ‘ਚ ਉਦਯੋਗਿਕ ਇਕਾਈਆਂ ਨੂੰ ਵੀ ਕੱਟ ਝੱਲਣੇ ਪਏ ਹਨ ਪਰ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਕ ਦੋ ਦਿਨ ਜਾਂ ਅਸੀਂ ਸਰਕਾਰ ਦਾ ਸਹਿਯੋਗ ਕਰ ਸਕਦੇ ਹਾਂ ਪਰ ਜੇਕਰ ਵੱਧ ਬਿਜਲੀ ਦੇ ਕੱਟ ਲੱਗੇ ਤਾਂ ਅਸੀਂ ਸੜਕਾਂ ‘ਤੇ ਉਤਰ ਆਵਾਂਗੇ, ਕਿਉੰਕਿ ਕਰੋਨਾ ਕਰਕੇ ਪਹਿਲਾਂ ਹੀ ਉਦਯੋਗਿਕ ਇਕਾਈਆਂ ਦਾ ਕੰਮ ਠੱਪ ਪਿਆ ਹੈ। ਅੰਮ੍ਰਿਤਸਰ ਫੋਕਲ ਪੁਆਇੰਟ ਇੰਡਸਟਰੀ ਅੇੈਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਖੋਸਲਾ ਨੇ ਦੱਸਿਆ ਕਿ ਪਿਛਲੇ ਦਿਨੀ ਜਦ ਸੰਕਟ ਆਇਆ ਤਾ਼ ਕੱਟ ਜਰੂਰ ਲੱਗੇ ਤੇ ਹੁਣ ਅਧਿਕਾਰੀਆਂ ਨੇ ਕਿਹਾ ਕਿ ਸਾਡਾ ਸਹਿਯੋਗ ਕਰੋ ਤੇ ਲੋੜ ਪੈਣ ‘ਤੇ ਹੀ ਯੂਨਿਟ ਚਲਾਓ ਤਾਂ ਅਸੀਂ ਸਹਿਮਤੀ ਵੀ ਦਿੱਤੀ ਪਰ ਸਰਕਾਰ ਨੂੰ ਹੁਣੇ ਹੀ ਬਿਜਲੀ ਦਾ ਬੰਦੋਬਸਤ ਕਰਨਾ ਚਾਹੀਦਾ ਹੈ ਨਹੀਂ ਤਾਂ ਹਾਲਾਤ ਬੁਰੇ ਹੋ ਜਾਣਗੇ ਤੇ ਉਦਯੋਗਪਤੀ ਸੜਕਾਂ ‘ਤੇ ਉਤਰ ਆਉਣਗੇ। ਪਿਛਲੇ ਸਾਲ ਕੱਟ ‘ਤੇ ਕੋਰੋਨਾ ਦੀ ਵਜ੍ਹਾ ਕਾਰਨ ਵੈਸੇ ਹੀ ਸਾਡੇ ਵਪਾਰ ਮੰਦੇ ਚੱਲ ਰਹੇ ਸਨ ਤੇ ਇਸ ਵਾਰ ਕੋਰੋਨਾ ਦੇ ਮੱਧਮ ਪੈਣ ਕਰਕੇ ਉਮੀਦ ਸੀ ਕਿ ਕਾਰੋਬਾਰ ਪੈਰਾ ਸਿਰ ਹੋ ਜਾਵੇਗਾ ਪਰ ਸਰਕਾਰ ਅਪ੍ਰੈਲ ‘ਚ ਹੀ ਹੱਥ ਖੜੇ ਕਰ ਦਿੱਤੇ ਤੇ ਹਾਲੇ ਝੋਨੇ ਦੀ ਲਵਾਈ ਦਾ ਸੀਜਨ ਆਉਣਾ ਹੈ। ਵਪਾਰੀ ਮਹਿੰਗੀ ਬਿਜਲੀ ਖਰੀਦ ਦੇ ਹਨ ਤੇ ਸਰਕਾਰ ਨੂੰ ਵਪਾਰੀਆਂ ਨੂੰ ਪੂਰੀ ਬਿਜਲੀ ਦੇਣੀ ਚਾਹੀਦੀ ਹੈ ਤੇ ਨਹੀਂ ਸਾਡਾ ਨੁਕਸਾਨ ਤਾਂ ਹੋਵੇਗਾ ਹੀ ਨਾਲ ਸਰਕਾਰ ਦਾ ਵੀ ਨੁਕਸਾਨ ਹੋਵੇਗਾ।
