ਬਿਜਲੀ ਮੁਲਾਜ਼ਮ ਦਾ ਚਲਾਨ ਕੱਟਣਾ ਪੁਲਿਸ ਨੂੰ ਪਿਆ ਮਹਿੰਗਾ, ਥਾਣੇ ਨੂੰ ਠੁੱਕਾ ਤਿੰਨ ਲੱਖ ਜ਼ੁਰਮਾਨਾ..!!

0
133

ਅੰਮ੍ਰਿਤਸਰ , 10 ਜੁਲਾਈ (ਸਾਰਾ ਯਹਾ)  : ਜ਼ਿਲ੍ਹਾ ਅੰਮ੍ਰਿਤਸਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਜਿਥੇ ਦੋਨਾਂ ਸਰਕਾਰੀ ਅਧਿਕਾਰੀਆਂ ਨੇ ਆਪਣੀ ਆਪਣੀ ਪਾਵਰ ਦਾ ਇਤਸਮਾਲ ਇੱਕ ਦੂਜੇ ਦੇ ਖਿਲਾਫ ਕੀਤਾ ਹੈ।ਦਰਅਸਲ, ਪੰਜਾਬ ਪੁਲਿਸ ਨੇ ਇੱਕ ਬਿਜਲੀ ਮਹਿਕਮੇ ਦੇ ਅਧਿਕਾਰੀ ਦਾ ਮਾਸਕ ਨਾ ਪਾਉਣ ਤੇ ਪੰਜਾਬ ਪੁਲਿਸ ਨੇ ਚਲਾਨ ਕੱਟ ਦਿੱਤਾ।ਜਿਸ ਤੋਂ ਬਾਅਦ ਗੁੱਸੇ ‘ਚ ਆਏ ਬਿਜਲੀ ਮਹਿਕਮੇ ਦੇ ਅਧਿਕਾਰੀ ਨੇ ਥਾਣੇ ਦੀ ਨਜਾਇਜ਼ ਬਿਜਲੀ ਕੱਟ, ਥਾਣੇ ਨੂੰ ਤਿੰਨ ਲੱਖ ਰੁਪਏ ਦਾ ਜ਼ੁਰਮਾਨਾ ਠੋਕ ਦਿੱਤਾ।

ਦਰਅਸਲ ਬੁੱਧਵਾਰ ਬਿਜਲੀ ਵਿਭਾਗ ਦੇ ਕਰਮਚਾਰੀ ਲਾਈਨਮੈਨ ਅਤੇ ਜੇਈ ਖੰਡਵਾਲਾ ਇਲਾਕੇ ਦੀ ਬਿਜਲੀ ਠੀਕ ਕਰਕੇ ਦੋ ਪਹੀਆ ਵਾਹਨ ਤੇ ਵਾਪਿਸ ਆ ਰਹੇ ਸਨ ਤਾਂ ਲਾਈਨਮੈਨ ਨੇ ਮਾਸਕ ਨਹੀਂ ਪਹਿਨਿਆ ਸੀ।ਜਿਸ ਤੇ ਪੁਲਿਸ ਕਾਮਰਚਾਰੀਆਂ ਵੱਲੋਂ 500 ਰੁਪਏ ਦਾ ਚਲਾਨ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਜੇ ਈ ਵੱਲੋਂ ਵੀ ਪੁਲਿਸ ਅਧਿਕਾਰੀਆਂ ਨੂੰ ਚਲਾਨ ਨਾ ਕਰਨ ਲਈ ਕਿਹਾ ਗਿਆ ਪਰ ਕੁੱਝ ਦਿਨ ਪਹਿਲਾਂ ਹੀ ਕੋਟ ਖਾਲਸੇ ਪੁਲਿਸ ਸਟੇਸ਼ਨ ਦਾ ਇੰਚਾਰਜ ਬਣੇ ਐਸਐਚਓ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਇੱਕ ਨਾ ਸੁਣੀ।

ਫਿਰ ਅਗਲੇ ਦਿਨ ਬਿਜਲੀ ਵਿਭਾਗ ਦੇ ਐਸਡੀਓ ਆਪਣੇ ਪੂਰੇ ਅਮਲੇ ਨਾਲ ਕੋਟ ਖਾਲਸਾ ਥਾਣੇ ਪਹੁੰਚੇ ਅਤੇ ਦੇਖਿਆ ਕਿ ਪੁਲਿਸ ਸਟੇਸ਼ਨ ਦਾ ਕੋਈ ਵੀ ਬਿਜਲੀ ਕੁਨੈਕਸ਼ਨ ਨਹੀਂ ਹੈ। ਕੁੰਡੀ ਲਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ, ਬਿਜਲੀ ਵਿਭਾਗ ਵੱਲੋਂ ਮੌਕੇ ਤੇ ਬਿਜਲੀ ਲੋਡ ਦੇਖਿਆ ਗਿਆ ਤਾਂ 2 ਏਅਰ ਕੰਡੀਸ਼ਨਰ ਅਤੇ ਹੋਰ ਵੀ ਕਾਫ਼ੀ ਬਿਜਲੀ ਖਪਤ ਕਰਨ ਵਾਲੀਆਂ ਵਸਤੂਆਂ ਲੱਗੀਆਂ ਹੋਈਆਂ ਸਨ।ਜਿਸ ਤੋਂ ਬਾਅਦ ਮੌਕੇ ਤੇ 3 ਲੱਖ ਰੁਪਏ ਦਾ ਕੋਟ ਖਾਲਸਾ ਪੁਲਿਸ ਸਟੇਸ਼ਨ ਨੂੰ ਜ਼ੁਰਮਾਨਾ ਠੋਕ ਦਿੱਤਾ ਗਿਆ।

LEAVE A REPLY

Please enter your comment!
Please enter your name here