
ਮਾਨਸਾ, 15 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਦੇ ਤਿੰਨ ਕੋਨੀ ਤੇ ਬੱਸ ਸਟੈਂਡ ਰੋਡ ਤੇ ਲੱਗੀਆਂ ਟ੍ਰੈਫਿਕ ਕੰਟਰੋਲ ਕਰਨ ਲਈ ਬੱਤੀਆਂ ਵਾਲੀਆਂ ਲਾਈਟਾਂ ਕਾਫੀ ਲੰਬੇ ਸਮੇਂ ਤੋਂ ਬੰਦ ਪਈਆਂ ਹਨ। ਜਦੋਂ ਕਿ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵੀ ਉੱਥੇ ਹੀ ਹੈ। ਪਰ ਲੰਬੇ ਸਮੇਂ ਤੋਂ ਬੰਦ ਪਈਆਂ ਬੱਤੀਆਂ ਵਾਲੀਆਂ ਲਾਈਟਾਂ ਵੱਲ ਨਾ ਤਾਂ ਡਿਪਟੀ ਕਮਿਸ਼ਨਰ ਨੇ ਧਿਆਨ ਦਿੱਤਾ ਅਤੇ ਨਾ ਹੀ ਨਗਰ ਕੌਂਸਲ ਮਾਨਸਾ ਨੇ। ਇਹ ਲਾਈਟਾਂ ਨਾ ਚੱਲਣ ਕਰਕੇ ਟਰੈਫਿਕ ਵਿੱਚ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਹੁਣ ਜਦੋਂ ਬਿਜਲੀ ਮਹਿਕਮੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਨਗਰ ਕੌਂਸਲ ਮਾਨਸਾ ਨੇ ਬੱਤੀਆਂ ਵਾਲੀਆਂ ਲਾਈਟਾਂ ਦੇ ਲਈ ਬਿਜਲੀ ਦਾ ਮੀਟਰ ਨਹੀਂ ਲਗਵਾਇਆ ਸੀ ਅਤੇ ਨਾ ਕੋਈ ਮੰਜ਼ੂਰੀ ਲਈ ਸੀ। ਜਿਸ ਕਰਕੇ ਬੱਤੀਆਂ ਵਾਲੀਆਂ ਲਾਈਟਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ।
