ਬੁਢਲਾਡਾ 2 ਨਵੰਬਰ(ਸਾਰਾ ਯਹਾਂ ਅਮਨ ਮਹਿਤਾ): ਸਥਾਨਕ ਸਹਿਰ ਦੇ ਐਸ ਡੀ ਐਮ ਦਫਤਰ ਦੇ ਨਜ਼ਦੀਕ ਸੜਕ ਤੇ ਬਿਜਲੀ ਦਾ ਖੰਭਾ ਟੁੱਟ ਕੇ ਟੇਡਾ ਹੋਣ ਕਾਰਨ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਸਹਿਰ ਦੇ ਐਸ ਡੀ ਐਮ ਦਫਤਰ ਦੇ ਬਾਹਰ ਕੋਰਟ ਦੇ ਨਜਦੀਕ ਬਿਜਲੀ ਦਾ ਖੰਭਾ ਟੁੱਟ ਕੇ ਟੇਢਾ ਹੋ ਚੁੱਕਾ ਹੈ ਅਤੇ ਸਿਰਫ ਲਟਕਦੀਆਂ ਤਾਰਾਂ ਦੇ ਸਹਾਰੇ ਤੇ ਹੀ ਖੜਾ ਹੈ। ਜਿਸ ਕਾਰਨ ਕਿਸੇ ਵੀ ਸਮੇ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਵੱਲ ਬਿਜਲੀ ਵਿਭਾਗ ਦਾ ਵੀ ਕੋਈ ਧਿਆਨ ਨਹੀ ਹੈ। ਇਸ ਸਬੰਧੀ ਲੋਕਾਂ ਨੇ ਮੰਗ ਕੀਤੀ ਕਿ ਇਸ ਰੋਡ ਤੇ ਟਰੈਫਿਕ ਜਿਆਦਾ ਹੋਣ ਕਾਰਨ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਜਿਸ ਕਾਰਨ ਇਸ ਖੰਭੇ ਨੂੰ ਜਲਦ ਤੋ ਜਲਦ ਬਦਲਿਆ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ।