*ਬਿਕਰਮ ਮਜੀਠੀਆ ਖਿਲਾਫ ਕੇਸ ਤੋਂ ਬੀਜੇਪੀ ਖੁਸ਼, ਸ਼ੇਖਾਵਤ ਬੋਲੇ, ‘ਜਦੋਂ ਪਾਪਾਂ ਦਾ ਘੜਾ ਭਰਦਾ ਤਾਂ ਜ਼ਰੂਰ ਫਟਦਾ’*

0
3

ਚੰਡੀਗੜ੍ਹ 21,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖਿਲਾਫ ਡਰੱਗਸ ਮਾਮਲੇ ਵਿੱਚ ਕੇਸ ਦਰਜ ਕਰਨ ਦਾ ਬੀਜੇਪੀ ਨੇ ਸਵਾਗਤ ਕੀਤਾ ਹੈ। ਬੀਜੇਪੀ ਦੇ ਸੀਨੀਅਰ ਲੀਡਰ ਗਜੇਂਦਰ ਸ਼ੇਖਾਵਤ ਨੇ ਕਿਹਾ ਹੈ ਕਿ ਜਦੋਂ ਪਾਪਾਂ ਦਾ ਘੜਾ ਕਦੇ ਨਾ ਕਦੇ ਭਰਦਾ ਹੀ ਹੈ ਤੇ ਉਹ ਫਟਦਾ ਵੀ ਹੈ। ਉਨ੍ਹਾਂ ਕਿਹਾ ਕਿ ਦੇਰ ਆਏ, ਦਰੁਸਤ ਆਏ, ਪਾਪ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਸ਼ੇਖਾਵਤ ਨੇ ਕਿਹਾ ਹੈ ਕਿ ਪੰਜਾਬ ਦੇ ਕਿਸੇ ਵੀ ਕੋਨੇ ‘ਚ ਨਸ਼ਿਆਂ ਦਾ ਨਾਂ ਲੈ ਲਓ ਤਾਂ ਮਡੀਠੀਆ ਦਾ ਨਾਂ ਆਪਣੇ-ਆਪ ਸਾਹਮਣੇ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮੀਡੀਆ ਤੋਂ ਹੀ ਜਾਣਕਾਰੀ ਮਿਲੀ ਹੈ ਕਿ ਪੰਜਾਬ ‘ਚ ਡਰੱਗ ਦੇ ਬ੍ਰਾਂਡ ਵੀ ਉਨ੍ਹਾਂ ਦੇ ਨਾਂ ‘ਤੇ ਚੱਲਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਨੇੜੇ ਆਉਣ ‘ਤੇ ਅਜਿਹਾ ਕੀਤਾ ਹੈ। ਇਸ ਲਈ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਇੰਨੀ ਦੇਰੀ ਕਿਉਂ ਕੀਤੀ?

LEAVE A REPLY

Please enter your comment!
Please enter your name here