ਬਿਕਰਮਜੀਤ ਸਿੰਘ ਮੋਫਰ ਵੱਲੋਂ ਨਹਿਰੀ ਵਿਭਾਗ ਦੇ ਐਕਸੀਅਨ ਨੂੰ ਜਲਦੀ ਤੋਂ ਜਲਦੀ ਰਜਵਾਹੇ ਦਾ ਬੰਨ੍ਹ ਬਣਾਉਣ ਦਾ ਆਦੇਸ਼

0
35

ਮਾਨਸਾ 7ਜੁਲਾਈ ( (ਸਾਰਾ ਯਹਾ/ ਬੀਰਬਲ ਧਾਲੀਵਾਲ) ਬੀਤੇ ਦਿਨੀਂ ਮੂਸਾ ਰਜਵਾਹਾ ਟੁੱਟਣ ਕਾਰਨ ਚਾਰ ਪਿੰਡਾਂ ਦੀਆਂ ਫਸਲਾਂ ਨੁਕਸਾਨੀਆਂ  ਸਨ। ਜਿੰਨਾਂ ਨੂੰ ਲੈ ਕੇ ਅੱਜ ਚਾਰੋਂ ਪਿੰਡਾਂ ਦੀਆ ਪੰਚਇਤਾਂ ਨਹਿਰੀ  ਕੋਠੀ ਮਾਨਸਾ ਵਿੱਚ ਐਕਸੀਅਨ ਨਹਿਰੀ ਵਿਭਾਗ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ ਨੂੰ ਮਿਲੀਆਂ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ ਵੱਲੋਂ ਐਕਸੀਅਨ ਨੂੰ ਸੌ ਫੁੱਟ ਦਾ ਪਾੜ ਭਰ ਕੇ ਤੁਰਤ ਬਣਾਉਣ ਦੇ ਆਦੇਸ਼ ਦਿੱਤੇ ਤੇ ਕਿਹਾ ਕਿ ਇਸ ਉੱਪਰ ਜਿੰਨੇ ਦੀ ਲਾਗਤ ਖਰਚਾ ਆਵੇਗਾ ਅਸੀਂ ਉਹ ਖਰਚਾ  ਤੁਹਾਨੂੰ ਦੇ ਰਹੇ ਹਾਂ ।ਇਸ ਤੋਂ ਇਲਾਵਾ ਪੰਚਾਇਤਾਂ ਵੱਲੋਂ ਜੋ ਵੀ ਹੋਰ ਰਜਵਾਹੇ ਸਬੰਧੀ ਮੰਗਾਂ ਸਨ ਉਨ੍ਹਾਂ ਉੱਪਰ ਮਹਿਕਮੇ ਨੂੰ ਤੁਰੰਤ ਕੰਮ ਕਰਨ ਲਈ ਕਿਹਾ ਇਸ ਮੌਕੇ ਪਹੁੰਚੀਆਂ ਸਾਰੀਆਂ ਪੰਚਾਇਤਾਂ ਨੇ ਬਿਕਰਮਜੀਤ ਸਿੰਘ ਮੋਫਰ ਦਾ ਧੰਨਵਾਦ ਕੀਤਾ ਇਸ ਮੌਕੇ ਪਹੁੰਚੀਆਂ ਪੰਚਾਇਤਾਂ ਨੂੰ ਸਬੋਧਨ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ  ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਝੋਨੇ ਲਈ ਪਾਣੀ ਦੀ ਜ਼ਰੂਰਤ ਨੂੰ ਵੇਖਦੇ ਹੋਏ ਇਸ  ਰਜਵਾਹੇ ਵਿੱਚ ਪਏ ਹੋਏ ਪਾੜ ਨੂੰ ਬਹੁਤ ਜਲਦੀ ਪੂਰਾ ਕਰਕੇ  ਬਹੁਤ ਜਲਦੀ ਬਣਾ ਕੇ ਤਿਆਰ ਕਰ ਦਿੱਤਾ ਜਾਵੇਗਾ ਤੇ ਪਾਣੀ ਦੀ ਸਪਲਾਈ ਸ਼ੁਰੂ  ਦਿੱਤੀ ਜਾਵੇਗੀ ਰਜਵਾਹੇ ਦੇ ਵਾਰ ਵਾਰ ਟੁੱਟਣ ਦੇ ਕਾਰਨਾਂ ਸਬੰਧੀ ਦੀ ਪੰਚਾਇਤ ਨੇ ਐਕਸੀਅਨ ਮਾਨਸਾ ਦੇ ਧਿਆਨ ਵਿੱਚ ਲਿਆਂਦਾ ਅਤੇ ਵਿਕਰਮ ਦੇ ਕਿਹਾ ਕਿ ਇਹ ਸਮੱਸਿਆ ਬਹੁਤ ਜਲਦ ਦੂਰ ਕੀਤੀ ਜਾਵੇਗੀ ਇਸ ਮੌਕੇ ਗੁਰਤੇਜਸਿੰਘ ਸਾਬਕਾ ਸਰਪੰਚ ਘਰਾਂਗਣਾ ,ਪਰਮਜੀਤ ਸਿੰਘ ਗਾਗੋਵਾਲ ,ਨਿਰਭੈ ਸਿੰਘ ਨੰਗਲ ਖੁਰਦ ,ਇਲਾਵਾ ਚਾਰ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ 

LEAVE A REPLY

Please enter your comment!
Please enter your name here