ਮਾਨਸਾ, 19 ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) ਜਿ਼ਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਗਿੱਲ ਅਤੇ ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਾਇਨਾ ਕਪੂਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਡੂਕੇ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਅਜੇ ਤਾਇਲ ਨੇ ਬੱਚਿਆਂ ਦੇ ਅਧਿਕਾਰਾਂ ਬਾਰੇ ਅਤੇ ਪੋਕਸੋ ਐਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਬੱਚੇ ਨੂੰ ਆਪਣੇ ਅਧਿਕਾਰਾਂ ਦੇ ਨਾਲ ਨਾਲ ਕਰਤੱਬਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਨਤੀਸ਼ਾ ਅੱਤਰੀ ਪ੍ਰੋਟੈਕਸ਼ਨ ਅਫ਼ਸਰ ਦੁਆਰਾ ਅਨਾਥ ਬੱਚਿਆਂ ਦੀਆਂ ਸਕੀਮਾਂ ਫੋਸਟਰ ਕੇਅਰ ਅਤੇ ਸਪੌਂਸਰਸਿ਼ਪ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਕੋਈ ਵੀ ਅਨਾਥ ਬੱਚਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਰਾਜਿੰਦਰ ਕੁਮਾਰ ਕਾਊਂਸਲਰ ਨੇਂ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਅਤੇ ਬੱਚਿਆਂ ਨੂੰ ਪੜਾਈ ਵਿੱਚ ਧਿਆਨ ਲਗਾਉਣ ਦੇ ਤਰੀਕੇ ਦੱਸੇ ਅਤੇ ਚਾਈਲਡ ਲਾਈਨ 1098 ਬਾਰੇ ਚਾਨਣਾ ਪਾਇਆ।
ਇਸ ਮੌਕੇ ਰਾਜਵੀਰ ਸ਼ਰਮਾ ਅਤੇ ਚਾਈਲਡ ਲਾਈਨ ਮਾਨਸਾ ਤੋਂ ਗੁਰਦੇਵ ਸਿੰਘ ਸ੍ਰੀ ਬਲਵਿੰਦਰ ਸਿੰਘ ਲੈਕਚਰਾਰ, ਸੰਦੀਪ ਸਿੰਘ, ਦਰਸ਼ਨ ਕੁਮਾਰ, ਗੁਰਵਿੰਦਰ ਸਿੰਘ ਅਤੇ ਸੁਖਦੀਪ ਸਿੰਘ ਹਾਜਰ ਸਨ।