ਬਾਲ ਮਜਦੂਰੀ,ਬਾਲ ਭਿਖਿਆ ,ਬਾਲ ਸੁਰੱਖਿਆ ਸਬੰਧੀ ਜਾਗਕੁਰਤਾ ਕੈਂਪ ਲਾਇਆ

0
33

ਬੁਢਲਾਡਾ3 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ)ਅਜ ਬਾਲ ਭਲਾਈ ਕਮੇਟੀ  ਮਾਨਸਾ ਦੇ ਮੇਂਬਰ ਬਲ਼ਦੇਵ ਕੱਕੜ ਨੇ ਅਵੇਰਨੈੱਸ ਕੈੈੰਪ ਦੋੋਰਾਨ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੋਣ ਦੀ ਜਰੂਰਤ ਹੈ।  ਪਿਿੱਛਲੇ ਦਿਨੀ ਜਿਲਾ ਮਾਨਸਾ ਵਿਚ ਬਾਲ ਮਜ਼ਦੂਰੀ ,ਬਾਲ  ਭਿਖਿਆ ,ਕੁੱਟ ਮਾਰ ਦੇ ਕੇਸ ਆਏ ਹਨ ਉਨਾ ਦਾ ਹਲ ਕਰ ਦਿਤਾ ਹੈ।ਇਸ  ਦੋੋਰਾਨ ਬਾਲ ਸੁਰਖਿਆ ਦਫਤਰ ਦੇ ਰਜਿਦੰੰਰ ਵਰਮਾ ਅਤੇ ਚਾਈਲਡ ਲਾਈਨ ਦੇ ਕਮਲਦੀਪ ਨੇ  ਦੱਸਿਆ ਕਿ ਬਾਲ ਸ਼ੋਸ਼ਣ, ਬਾਲ ਭਿੱਖਿਆ, ਬੱਚਿਆਂ ਨਾਲ ਕੁੱਟਮਾਰ ਦੀ ਸਹਾਇਤਾ  ਲਈ 1098 ਤੇ ਕਾਲ ਕਰ ਸਕਦੇ ਹੋ।ਬਾਲ ਭਲਾਈ ਕਮੇਟੀ ਮਾਨਸਾ ਦੇ ਮੈਡਮ ਰੇਖਾ ਸ਼ਰਮਾ,ਬਾਬੂ ਸਿੰਘ ਮਾਨ, ਅਨੀਤਾ ਕੁਮਾਰੀ ,ਅੰਜਨਾ ਗਰਗ ਬਾਲ ਸੁਰਖਿਆ ਯੂਨਿਟ ਦੇ ਮੈਡਮ ਸਹਿਣਾ ਕਪੂਰ ,ਅਜੈ ਤਾਇਲ ,ਨਤੀਸ਼ਾ ਸ਼ਰਮਾ,ਮੈਡਮ ਬਬੀਤਾ ਅਤੇ ਚਾਈਲਡ ਲਾਈਨ 24 ਘੰਟੇ ਬਚਿਆ ਦੀ ਸਹਾਇਤਾ ਲਈ ਤਿਆਰ ਹੈ।।ਉਨ੍ਹਾਂ ਦੱਸਿਆ ਕਿ ਯੌਨ ਸ਼ੋਸ਼ਣ ਤੋਂ ਪੀੜਤ ਬੱਚਿਆਂ ਨੂੰ ਕਾਊਂਸਲਿੰਗ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ      ਹਨ,      ਬੱਚਾ ਗੋਦ ਲੈਣ ਦੇ ਚਾਹਵਾਨ ਵੀ ਇਸ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਬੱਚਾ ਗੋਦ ਲੈਣ ਲਈ ਇਸ ਦਫ਼ਤਰ ਵੱਲੋਂ ਲੀਗਲ ਪ੍ਰੋਸੈਸ ਮੁਹੱਈਆ ਕਰਵਾਇਆ ਜਾਂਦੀ ਹੈ।ਇਸ ਸਮੇ ਬਾਬੂ ਸਿੰੰਘ ਮਾਨ ਵੀ ਮਜੋਦ ਸਨ।

LEAVE A REPLY

Please enter your comment!
Please enter your name here