ਬਾਲ ਮਜਦੂਰੀ,ਬਾਲ ਭਿਖਿਆ ,ਬਾਲ ਸੁਰੱਖਿਆ ਇਕ ਅਹਿਮ ਮੁੱਦਾ

0
57

ਬੁਢਲਾਡਾ ਜੂਨ 5, (ਸਾਰਾ ਯਹਾ / ਅਮਨ ਮਹਿਤਾ) : ਬਾਲ ਭਿਖਿਆ ,ਬਾਲ ਸੁਰੱਖਿਆ ਇਕ ਅਹਿਮ ਮੁੱਦਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਸਾਨੂੰ ਸਾਰਿਆਂ ਨੂੰ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੋਣ ਦੀ ਜਰੂਰਤ ਹੈ। ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਬੇਨਤੀ ਕੀਤੀ ਹੇ ਕੇ ਅਤੇ ਉਨ੍ਹਾਂ ਸੁਨੇਹਾ ਦਿੰਦਿਆਂ ਕਿਹਾ ਕਿ ਜਿ਼ਲ੍ਹੇ ਵਿਚ ਕਿਸੇ ਵੀ ਬੱਚੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਬਾਲ ਭਲਾਈ ਕਮੇਟੀ ਦੇ ਦਫ਼ਤਰ ਬੱਚਤ ਭਵਨ ਮਾਨਸਾ ਵਿਖੇ ਆ ਸਕਦੇ ਹਨ ਜਾ 1098 ਤੇ ਟੈਲੀਫੋਨ ਕਰ ਸਕਦੇ ਹਨ।     ਊਨਾ  ਦੱਸਿਆ ਕਿ  ਬਾਲ ਵਿਆਹ, ਬਾਲ ਮਜ਼ਦੂਰੀ, ਯੌਨ ਸ਼ੋਸ਼ਣ, ਬਾਲ ਭਿੱਖਿਆ, ਬੱਚਿਆਂ ਨਾਲ ਕੁੱਟਮਾਰ ਅਤੇ ਸਹਾਇਤਾ ਸਬੰਧੀ ਕੇਸ ਆਏ ਸਨ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ  ਦੱਸਿਆ ਕਿ ਯੌਨ ਸ਼ੋਸ਼ਣ ਤੋਂ ਪੀੜਤ ਬੱਚਿਆਂ ਨੂੰ ਕਾਊਂਸਲਿੰਗ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।        ਦੱਸਿਆ ਕਿ ਬੱਚਾ ਗੋਦ ਲੈਣ ਦੇ ਚਾਹਵਾਨ ਵੀ ਬਾਲ ਸੁਰੱਖਿਆ ਅਫਸਰ ਮਾਨਸਾ ਨਾਲ ਸੰਪਰਕ ਕਰ ਸਕਦੇ ਹਨ। ਬੱਚਾ ਗੋਦ ਲੈਣ ਲਈ ਇਸ ਦਫ਼ਤਰ ਵੱਲੋਂ ਲੀਗਲ ਪ੍ਰੋਸੈਸ ਮੁਹੱਈਆ ਕਰਵਾਇਆ ਜਾਂਦੀ ਹੈ।ਕੋਵਿਡ19 ਦੇ ਦੋਰਾਨ ਕਿਸੇ ਵੀ ਬਚੇ ਨੂੰ ਮੁਸ਼ਕਲ ਆ ਰਹੀ ਹੋਵੇ ਤਾਂ ਉਹ 1098 ਤੇ ਟੈਲੀਫੋਨ ਕਰ ਸਕਦਾ ਹੈ ਉਸਦੀ ਮੁਸ਼ਕਲ ਦਾ ਤਰੂੰਤ ਹੱਲ ਹੋਵੇਗਾ।ਜਿੱਲਾ ਬਾਲ ਸੁਰਿਖਆ ਸਟਾਫ ਅਤੇ ਜਿੱਲਾ ਕੋਆਰਡੀਨੇਟਰ ਮਾਨਸਾ 1098 ਕਮਲਦੀਪ ਸਿੰਘ ਇਸ ਕੰਮ ਵਿਚ ਬੱਚਿਆਂ ਪ੍ਰਤੀ ਦਿਨ ਰਾਤ ਇਕ ਕਰ ਰਹੇ ਹਨ।ਬਚਿਆ ਦੀ ਮੁਸ਼ਕਿਲ ਦਾ ਤਰੂੰਤ ਹਲ ਕਰ ਰਹੇ ਹਨ।

LEAVE A REPLY

Please enter your comment!
Please enter your name here