ਬੁਢਲਾਡਾ 05,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਇਕ ਬੱਚਾ ਤਕਰੀਬਨ ਉਮਰ 12ਸਾਲ ਜੋ ਕੇ ਹਸਨਪੁਰ ਨਜਦੀਕ ਬੁਢਲਾਡਾ ਵਿਖੇ ਲਾਵਾਰਿਸ ਦੀ ਹਾਲਤ ਵਿੱਚ ਘੁੰਮ ਰਿਹਾ ਸੀ ।ਨੇਕੀ ਫਾਉਂਡੇਸ਼ਨ ਦੇ ਮੇਬਰ ਨੇ ਇਹ ਬੱਚਾ ਬਾਲ ਭਲਾਈ ਕਮੇਟੀ ਮਾਨਸਾ ਅਗੇ ਪੇਸ਼ ਕੀਤਾ।ਬਚੇ ਦੀ ਕੌਂਸਲਿੰਗ ਰਾਜਿੰਦਰ ਵਰਮਾ ਤੋਂ ਕਰਵਾਈ ਗਈ।ਇਸ ਦੀ ਸੂਚਨਾ ਪੁਲਿਸ ਸਟੇਸ਼ਨ ਸਦਰ ਨੂੰ ਦਿਤੀ ਗਈ।ਬੁਢਲਾਡਾ ਦੇ ਥਾਣੇਦਾਰ ਸਰਦਾਰ ਪ੍ਰਵੀਨ ਸ਼ਰਮਾ,ਬਲ਼ਦੇਵ ਕੱਕੜ ਚੇਅਰਪਰਸਨ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ,ਚਾਈਲਡ ਲਾਈਨ ਮਾਨਸਾ ਦੇ ਕਮਲਦੀਪ ,ਨੇਕੀ ਫਾਉਂਡੇਸ਼ਨ ਬੁੱਢਲਾਡਾ ,ਮਾਸਟਰ ਕੁਲਵੰਤ ਸਿੰਘ ਮਾਤਾ ਗੁਜਰੀ ਜੀ ਭਲਾਈ ਕੇਦਰ ਦੀ ਮੱਦਦ ਨਾਲ ਇਕ ਗੁਆਚੇ ਬੱਚੇ ਨੂੰ ਮੁੜ ਤੋਂ ਮਾਪਿਆ ਦੀ ਗੋਦ ਪ੍ਰਾਪਤ ਹੋਈ ਹੈ। ਚੇਅਰਪਰਸਨ ਮੈਡਮ ਬੀਰਦਿਵੇਨਦਰ ਕੌਰ, ਨੀਲਮ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆ ਕਿ ਇਕ ਕੇਸ ਮੇਰੇ ਕੋਲ ਆਇਆ ਇਕ ਬੱਚਾ ਜੋ ਕਿ ਹਸਨਪੁਰ ਨਜਦੀਕ ਬੁਢਲਾਡਾ ਕਰੀਬ 12 ਸਾਲ ਦੀ ਉਮਰ ਦੀ ਇਕ ਬੱਚਾ ਲਾਵਾਰਸ ਹਾਲਤ ਵਿਚ ਰੋ ਰਿਹਾ ਸੀ ਤੇ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰੱਥ ਸੀ। ਜੋ ਕੇ ਬੋਲਨ ਅਤੇ ਗੱਲ ਬਾਤ ਕਰਨ ਵਿਚ ਅਸਮਰਥ ਸੀ।ਨੇਕੀ ਫਾਉਂਡੇਸ਼ਨ ,ਮਾਤਾ ਗੁਜਰੀ ਜੀ ਭਲਾਈ ਕੇਂਦਰ,ਸੰਜੀਵਨੀ ਵੈਲਫ਼ੇਅਰ ਸੋਸਾਇਟੀ ,ਬਾਲ ਭਲਾਈ ਕਮੇਟੀ ਦੀ ਕੋਸ਼ਿਸ਼ ਨਾਲ ਬੱਚੇ ਦੇ ਮਾਤਾ ਪਿਤਾ ਦਾ ਪਤਾ ਕੀਤਾ ਗਿਆ। ਪਤਾ ਲਗਾ ਕਿ ਬੱਚਾ ਬੇਸਾਦ ਬਿਹਾਰ ਦਾ ਹੈ ਓਥੋਂ ਦੇ ਪੁਲਿਸ ਸਟੇਸ਼ਨ ਕੁਮਾਰਖੰਡ ਨਾਲ ਤਾਲਮੇਲ ਕੀਤਾ ਗਿਆ ,ਉਸ ਦੇ ਭਰਾ ਸਨੋਜ ਨੂੰ ਬੁਲਾ ਕੇ ਬੀਰਦੀਵੇਂਦਰ ਕੌਰ ਚੇਅਰਪਰਸਨ ਨੀਲਮ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਸਾਹਮਣੇ ਪੇਸ਼ ਕੀਤਾ ਗਿਆ ।ਬਿਆਨ ਲੈਣ ਤੋਂ ਬਾਅਦ ਬੱਚਾ ਉਸ ਦੇ ਭਰਾ ਨੂੰ ਸਪੁਰਦ ਕਰ ਦਿਤਾ।ਇਸ ਸਮੇ ਸੁਵਤੰਤਰ ਬ੍ਰਦਵਾਜ,ਗੁਰਨੀਸ਼ ਮਾਨਸ਼ਾਹੀਆ ਚਾਈਲਡ ਲਾਈਨ ਤੋਂ ਕਮਲਦੀਪ,ਬਲ਼ਦੇਵ ਕੱਕੜ ਚੈਐਰਪਰਸਨ ਸੰਜੀਵਨੀ,ਮਾਸਟਰ ਕੁਲਵੰਤ ਸਿੰਘ ਮਾਤਾ ਗੁਜਰੀ ਜੀ ਭਲਾਈ ਕੇਂਦਰ,ਏ ਏਸ ਆਈ ਪਵਿਤਰ ਸਿੰਘ ,,ਹੌਲਦਾਰ ਕਰਨੈਲ ਸਿੰਘ,ਏ ਏਸ ਆਈ ਜਸਵਿੰਦਰ ਸਿੰਘ ਹਾਜਰ ਸਨ।