*ਬਾਲਿਆਂਵਾਲੀ ਵਿਖੇ ਸਕਾਊਟ ਤੇ ਗਾਈਡਜ਼ ਕੈਂਪ ਸਮਾਪਤ*

0
28

ਬਠਿੰਡਾ 21 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ )  ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਲਿਆਂਵਾਲੀ ਵਿਖੇ ਪੰਜ ਰੋਜ਼ਾ ਸਕਾਊਟ ਅਤੇ ਗਾਈਡਜ਼ ਤਿ੍ਤਿਆ ਸੋਪਾਨ ਟੈਸਟਿੰਗ ਕੈਂਪ ਦੇ ਅੰਤਿਮ ਦਿਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਸਮੁੱਚੀ ਟਰੇਨਿੰਗ ਟੀਮ ਨੂੰ ਕੈਂਪ ਨੂੰ ਸਫਲ ਬਣਾਉਣ ਲਈ ਵਧਾਈ ਦਿੱਤੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਕੈਂਪ ਦੇ ਅੰਤਿਮ ਦਿਨ ਸਮੂਹ ਵਿਦਿਆਰਥੀਆਂ ਵਲੋਂ ਨਸ਼ਿਆਂ ਖ਼ਿਲਾਫ਼ ਰੈਲੀ ਕੱਢੀ ਗਈ ਇਸ ਰੈਲੀ ਨੂੰ ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਬਾਰੇ ਕੈਂਪ ਇੰਚਾਰਜ ਪ੍ਰਿੰਸੀਪਲ ਸ੍ਰੀ ਚਰਨਜੀਤ ਸ਼ਰਮਾ ਜੀ ਨੇ ਦੱਸਿਆ ਇਹ ਕੈਂਪ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸ. ਓਂਕਾਰ ਸਿੰਘ,ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸ. ਅੰਮਿ੍ਤਪਾਲ ਸਿੰਘ ਬਰਾੜ, ਜ਼ਿਲ੍ਹਾ ਸਕੱਤਰ ਸ. ਜਗਸੇ਼ਰ ਸਿੰਘ ਅਤੇ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਸ. ਹਰਦਰਸ਼ਨ ਸਿੰਘ ਸੋਹਲ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ।ਇਸ ਕੈਂਪ ਦੇ ਟ੍ਰੇਨਿੰਗ ਇੰਚਾਰਜ ਹਰਚਰਨ ਸਿੰਘ ,ਰਜਨੀਸ਼ ਬਾਂਸਲ,ਸ੍ਰ ਸੁਰਿੰਦਰ ਸਿੰਘ ਸ੍ਰ  ਗਗਨਦੀਪ ਸਿੰਘ ਅਤੇ ਗਾੲਇੰਡ ਕੈਪਟਨ ਸ਼੍ਰੀਮਤੀ ਅਮ੍ਰਿਤਪਾਲ ਕੌਰ ਵਲੋਂ   ਸਕਾਊਟ ਅਤੇ ਗਾਈਡਜ਼ ਨੂੰ ਮੁਢਲੀ ਸਹਾਇਤਾ ਅਤੇ ਤਿਕੋਨੀ ਪੱਟੀ, ਬੀ ਪੀ ਛੇ ਕਸਰਤਾਂ ਬਾਰੇ ਜਾਣਕਾਰੀ,  ਰੱਸੀ ਦੀਆਂ ਗੰਢਾਂ ਲਗਾਉਣ, ਟੈਂਟ ਲਾਉਣ ਅਤੇ ਗਜ਼ਟ ਬਣਾਉਣ ਬਾਰੇ, ਸਕਾਊਟ ਅਤੇ ਗਾਈਡਜ਼ ਦੇ ਕੰਮਾਂ, ਅਨੁਸ਼ਾਸਨ ਦੀ ਮਹੱਤਤਾ ਬਾਰੇ, ਮੁਢਲੀ ਸਹਾਇਤਾ,ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਲੱਗ ਭੱਗ 14 ਸਕੂਲਾਂ ਦੇ 350 ਬੱਚਿਆਂ ਵਲੋਂ ਭਾਗ ਲਿਆ ਗਿਆ।ਇਸ ਮੌਕੇ ਹੋਰਨਾਂ ਤੋ ਇਲਾਵਾ ਗੁਰਚਰਨ ਸਿੰਘ ਤੇ ਸਮੁੱਚਾ ਸਕੂਲ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here