
ਫਗਵਾੜਾ 11 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਬਾਰ ਐਸੋਸੀਏਸ਼ਨ ਫਗਵਾੜਾ ਵਲੋਂ ਅਮੀਰ ਪੰਜਾਬੀ ਵਿਰਸੇ ਨਾਲ ਜੁੜਿਆ ਤੀਜ ਮਹਾਉਤਸਵ ਐਸੋਸੀਏਸ਼ਨ ਦੀ ਸਕੱਤਰ ਐਡਵੋਕੇਟ ਧਨਦੀਪ ਕੌਰ ਦੀ ਦੇਖ-ਰੇਖ ਹੇਠ ਸਥਾਨਕ ਹੋਟਲ ਗ੍ਰੈਂਡ ਅੰਬੈਸਡਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਤੀਜ ਮਹਾਉਤਸਵ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਸਮਾਗਮ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਜਦਕਿ ਸਰਕਾਰੀ ਵਕੀਲ ਰਵਿੰਦਰ ਰਾਏ ਅਤੇ ਚਾਰਟਰਡ ਅਕਾਊਂਟੈਂਟ ਦੀਪਕ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਆਏ। ਵਿਧਾਇਕ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਉਪਰਾਲੇ ਹਰ ਪੱਧਰ ’ਤੇ ਜਾਰੀ ਰਹਿਣੇ ਚਾਹੀਦੇ ਹਨ। ਤੀਜ ਸਮਾਗਮ ਵਿੱਚ ਸ਼ਾਮਲ ਹੋਈਆਂ ਔਰਤਾਂ ਨੇ ਰਵਾਇਤੀ ਪਹਿਰਾਵੇ ਧਾਰਣ ਕਰਕੇ ਪੰਜਾਬੀ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕੀਤੀ। ਬੱਚਿਆਂ ਨੇ ਡੀ.ਜੇ. ਦੀ ਧੁਨ ’ਤੇ ਨੱਚ ਕੇ ਖੂਬ ਮਸਤੀ ਕੀਤੀ। ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਿਸ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਐਸੋਸੀਏਸ਼ਨ ਵੱਲੋਂ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਦੌਰਾਨ ਔਰਤਾਂ ਨੇ ਗਿੱਧਾ, ਕਿੱਕਲੀ, ਬੋਲੀਆਂ ਅਤੇ ਰਵਾਇਤੀ ਪੰਜਾਬੀ ਲੋਕ ਗੀਤ ਗਾ ਕੇ ਤੀਜ ਉਤਸਵ ਨੂੰ ਸਿਖਰਾਂ ’ਤੇ ਪਹੁੰਚਾਇਆ। ਪ੍ਰੋਗਰਾਮ ਦੌਰਾਨ ਸੁਆਦਲੇ ਰਵਾਇਤੀ ਪਕਵਾਨ ਵੀ ਪਰੋਸੇ ਗਏ। ਪ੍ਰਬੰਧਕਾਂ ਵੱਲੋਂ ਵਿਧਾਇਕ ਧਾਲੀਵਾਲ ਅਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਸੀਨੀਅਰ ਐਡਵੋਕੇਟ ਚੌਧਰੀ ਸ਼ਰਦਾ ਰਾਮ, ਸੁਰੇਸ਼ ਨਾਰੰਗ, ਰਮਨ ਨਾਰੰਗ, ਆਰ.ਐਸ. ਖੇੜਾ, ਚੌਧਰੀ ਗੁਰਦੇਵ ਸਿੰਘ ਤੋਂ ਇਲਾਵਾ ਐਸੋਸੀਏਸ਼ਨ ਦੇ ਉਪ ਪ੍ਰਧਾਨ ਹਰਿੰਦਰ ਕੌਲ, ਸੰਯੁਕਤ ਸਕੱਤਰ ਮਨਪ੍ਰੀਤ ਕੌਰ, ਕੈਸ਼ੀਅਰ ਸੁਨੀਤਾ ਬਸਰਾ, ਸਾਬਕਾ ਮੀਤ ਪ੍ਰਧਾਨ ਅਸ਼ੀਸ਼ ਸ਼ਰਮਾ, ਕੁਲਦੀਪ ਕੁਮਾਰ, ਲਖਬੀਰ ਸਿੰਘ, ਸੰਜਨਾ ਦੜੌਚ, ਮਮਤਾ, ਨਵਜੋਤ ਕੌਰ, ਮੋਨਿਕਾ ਮਿੱਤਲ, ਗਗਨਦੀਪ ਸਿੰਘ, ਮਨਦੀਪ ਸਿੰਘ ਨਾਰੰਗ, ਸ਼ੁਭਲੀਨ, ਮਨਮੋਹਨ ਸਿੰਘ, ਪੱਲਵੀ, ਰੀਨਾ ਰਾਣੀ ਬਰਾੜ ਆਦਿ ਬਾਰ ਮੈਂਬਰ ਅਤੇ ਕਲਰਕ ਚੰਦਨ ਆਦਿ ਹਾਜ਼ਰ ਸਨ।
