ਮਾਨਸਾ 05 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ)ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਜਿਲ੍ਹਾ ਨੋਡਲ ਅਫਸਰ ਕੋਵਿਡ 19 ਸੈਂਪਲੰਿਗ ਟੀਮ ਦੇ ਡਾH ਰਣਜੀਤ ਸਿੰਘ ਰਾਏ
ਨੂੰ ਉਹਨਾਂ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਿਭਾਈ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ। ਮਾਨਸਾ ਬਾਰ ਐਸੋਸੀਏਸ਼ਨ
ਦੇ ਪ੍ਰਧਾਨ ਕ੍ਰਿਸ਼ਨ ਚੰਦ ਗਰਗ ਨੇ ਕਿਹਾ ਕਿ ਡਾH ਰਣਜੀਤ ਸਿੰਘ ਰਾਏ ਨੇ ਕਰੋਨਾ ਕਾਲ ਦੌਰਾਨ ਜਿਥੇ ਇੱਕ ਵੀ ਛੁੱਟੀ ਲਏ ਬਿਨਾਂ ਸਾਲ 2020 ਦੌਰਾਨ
ਦਿਨਰਾਤ ਮਾਨਸਾ ਜਿਲ੍ਹੇ ਵਿੱਚ ਜਿਥੇ ਕਰੋਨਾ ਮਹਾਮਾਰੀ ਆਉਣ ਤੋਂ ਪਹਿਲਾਂ ਕਰੋਨਾ ਸਬੰਧੀ ਜਾਗਰੂਕਤਾ ਅਭਿਆਨ ਸਾਰੇ ਜਿਲ੍ਹੇ ਵਿੱਚ ਚਲਾਇਆ ਉਸਤੋਂ ਬਾਦ
ਜਦ ਕਰੋਨਾ ਮਹਾਮਾਰੀ ਮਾਨਸਾ ਜਿਲ੍ਹੇ ਵਿੱਚ ਆਈ ਤਾਂ ਉਨ੍ਹਾਂ ਆਪਣੀ ਟੀਮ ਨਾਲ ਬਿਨਾਂ ਡਰ ਦੇ ਕਰੋਨਾ ਮਹਾਂਮਾਰੀ ਦੀ ਸੈਂਪਲੰਿਗ ਲਈ ਦਿਨਰਾਤ ਇੱਕ ਕਰ
ਦਿੱਤਾ। ਇੰਨ੍ਹਾਂ ਸੇਵਾਵਾਂ ਲਈ ਜਿਥੇ ਪੰਜਾਬ ਸਰਕਾਰ ਵੱਲੋਂ ਡੀਜੀਪੀ ਡਿਸਕ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ ਅਤੇ ਮਾਨਸਾ ਜਿਲ੍ਹੇ ਦੀ ਹਰ ਸਮਾਜਿਕ
ਸੰਸਥਾ ਵੱਲੋਂ ਉਨ੍ਹਾਂ ਦੀਆਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਿਭਾਈਆਂ ਭੂਮਿਕਾਵਾਂ ਲਈ ਵੱਖ ਵੱਖ ਥਾਵਾਂ ਤੇ ਸਨਮਾਨਿਤ ਕੀਤਾ ਗਿਆ ਹੈ, ਉਥੇ ਅੱਜ ਮਾਨਸਾ ਬਾਰ
ਐਸੋਸੀਏਸ਼ਨ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਡਾH ਰਣਜੀਤ ਸਿੰਘ ਰਾਏ ਅਤੇ ਉਨ੍ਹਾਂ
ਦੀ ਟੀਮ ਵੱਲੋਂ ਨਿਭਾਈ ਗਈ ਭੂਮਿਕਾ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਡੇ ਸਨਮਾਨ ਨਾਲ ਮਾਨਸਾ ਦੀ ਇਸ ਟੀਮ ਦਾ ਸਨਮਾਨ ਕੀਤਾ ਜਾਵੇ।
ਇਸ ਸਮੇਂ ਪ੍ਰਿਥੀਪਾਲ ਸਿੰਘ ਸਿੱਧੂ ਕੋਆਪਟਡ ਮੈਂਬਰ ਬਾਰ ਕੌਂਸਲ ਪੰਜਾਬ ਤੇ ਹਰਿਆਣਾ, ਕਾਂਗਰਸ ਲੀਗਲ ਸੈਲ ਮਾਨਸਾ ਦੇ ਲੀਗਲ ਸੈਲ ਦੇ ਚੇਅਰਮੈਨ
ਪਰਮਿੰਦਰ ਸਿੰਘ ਬਹਿਣੀਵਾਲ ਐਡਵੋਕੇਟ ਅਤੇ ਰਣਦੀਪ ਸ਼ਰਮਾ ਸਾਬਕਾ ਜਨਰਲ ਸਕੰਤਰ ਬਾਰ ਐਸੋਸੀਏਸ਼ਨ ਮਾਨਸਾ ਨੇ ਕਿਹਾ ਕਿ ਮਾਨਸਾ ਵਿੱਚ ਕਰੋਨਾ
ਕਾਰਣ ਜਿੰਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਸੰਸਕਾਰ ਵੀ ਡਾH ਰਣਜੀਤ ਸਿੰਘ ਰਾਏ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਹਨ। ਅਜਿਹੀਆਂ
ਨਿਭਾਈਆਂ ਗਈਆਂ ਭੂਮਿਕਾਵਾਂ ਦੀ ਸਾਰੇ ਮਾਨਸਾ ਅਤੇ ਪੰਜਾਬ ਵਿੱਚ ਚਰਚਾ ਹੈ। ਉਨਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਪਿਛਲੇ
ਸਾਲ ਦੌਰਾਨ ਇੱਕ ਵੀ ਛੁੱਟੀ ਨਹੀਂ ਲਈ।
ਇਸ ਸਮੇਂ ਅਵਤਾਰ ਸਿੰਘ ਪੰਧੇਰ ਐਡਵੋਕੇਟ, ਓਮਕਾਰ ਸਿੰਘ ਮਿੱਤਲ, ਅਭਿਨੰਦਨ ਸ਼ਰਮਾ, ਦੀਪਿੰਦਰ ਸਿੰਘ ਆਹਲੂਵਾਲੀਆ, ਨਵਦੀਪ ਸ਼ਰਮਾ,
ਗੁਰਪ੍ਰੀਤ ਸਿੰਘ ਭਾਈ ਦੇਸਾ, ਅਮਨਦੀਪ ਸਿੰਘ ਝੁਨੀਰ, ਮੱਖਣ ਜਿੰਦਲ, ਗੁਰਦੀਪ ਸਿੰਘ ਮਾਖਾ ਅਤੇ ਸੁਖਦਰਸ਼ਨ ਚਹਿਲ ਆਦਿ ਹਾਜ਼ਰ ਸਨ।