
ਸਰਦੂਲਗੜ੍ਹ, 1 ਸਤੰਬਰ (ਸਾਰਾ ਯਹਾ, ਬਲਜੀਤ ਪਾਲ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਅਤੇ ਉਦਾਸੀ ਸੰਪਰਦਾਇ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਦੇ 526ਵੇੰ ਅਵਤਾਰ ਦਿਹਾੜੇ ਨੂੰ ਸਮਰਪਿਤ ਸਥਾਨਕ ਸਿੱਧ ਡੇਰਾ ਬਾਬਾ ਹੱਕਤਾਲਾ ਵਿਖੇ ਸ਼੍ਰੀ ਚੰਦਰ ਸਿਧਾਂਤ ਸਾਗਰ ਸਹਿਜ ਪਾਠਾਂ ਦੇ ਭੋਗ ਪਾਏ ਗਏ। ਸੰਗਤ ਨੇ ਸ਼ਰਧਾ-ਭਾਵਨਾ ਨਾਲ ਨਤਮਸਤਕ ਹੁੰਦੇ ਹੋਏ ਪ੍ਰਵਚਨ ਸੁਣੇ ਅਤੇ ਲੰਗਰ ਗ੍ਰਹਿਣ ਕੀਤਾ। ਇਸ ਦੌਰਾਨ ਡੇਰਾ ਸੰਚਾਲਕ ਮਹੰਤ ਕੇਵਲ ਦਾਸ ਨੇ ਸ੍ਰੀ ਚੰਦ ਜੀ ਦੇ ਜੀਵਨ ਤੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੇ ਸਿਧਾਂਤਾਂ ਤੇ ਚੱਲਣ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਤ ਲਛਮਣ ਮੁਨੀ, ਸੰਤ ਕੇਸਰ ਦਾਸ, ਸੱਤਪਾਲ ਚੋਪੜਾ, ਜੋਗਿੰਦਰ ਪਾਲ ਉੱਪਲ, ਭੋਜ ਰਾਜ ਸਿੰਗਲਾ, ਬਲਵਿੰਦਰ ਗੁਰਾਇਆ ਆਹਲੂਪੁਰ, ਗੁਰਦੀਪ ਸਿੰਘ ਆਹਲੂਪੁਰ, ਮਲਕੀਤ ਸਿੰਘ ਭੀਰੀ, ਕਾਲਾ ਸ਼ਰਮਾ, ਬਲਕੌਰ ਸਿੰਘ ਮਾਖਾ, ਜਗਪਾਲ ਸਿੰਘ ਬਾਜੇਵਾਲਾ ਆਦਿ ਹਾਜ਼ਰ ਸਨ।
