ਫਗਵਾੜਾ 27 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਸਕੂਲ ਆਫ ਐਮੀਨੈਂਸ (ਲੜਕੇ) ਪੁਰਾਣਾ ਡਾਕਖਾਨਾ ਰੋਡ ਫਗਵਾੜਾ ਵਿਖੇ ਕਰਵਾਏ ਗਏ ਸਰਕਾਰੀ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸਾਥੀਆਂ ਸਮੇਤ ਸਥਾਨਕ ਗੁਰੂ ਹਰਗੋਬਿੰਦ ਨਗਰ ਪਾਰਕ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ’ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਸਰਕਾਰੀ ਸਮਾਗਮ ਵਿਚ ਸ਼ਿਰਕਤ ਕਰਦਿਆਂ ਹੋਣਹਾਰ ਬੱਚਿਆਂ ਨੂੰ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ। ਇਸ ਮੌਕੇ ਜੋਗਿੰਦਰ ਮਾਨ ਨੇ ਜਿੱਥੇ ਫਗਵਾੜਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ, ਉੱਥੇ ਹੀ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਅਸਲ ਆਜਾਦੀ 26 ਜਨਵਰੀ 1950 ਨੂੰ ਹਾਸਲ ਹੋਈ ਸੀ, ਕਿਉਂਕਿ ਉਸ ਦਿਨ ਡਾ. ਬੀ.ਆਰ. ਅੰਬੇਡਕਰ ਦਾ ਲਿਖਿਆ ਸੰਵਿਧਾਨ ਇਸ ਦੇਸ਼ ਵਿਚ ਲਾਗੂ ਹੋਇਆ ਸੀ ਅਤੇ ਅੰਗ੍ਰੇਜਾਂ ਦੇ ਕਾਨੂੰਨਾਂ ਦੀ ਗੁਲਾਮੀ ਤੋਂ ਮੁਕਤੀ ਮਿਲੀ ਸੀ। ਉਹਨਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿਚਾਰਧਾਰਾ ਤੋਂ ਸੇਧ ਲੈਂਦੇ ਹੋਏ ਹਰ ਵਰਗ ਦੀ ਖੁਸ਼ਹਾਲੀ ਲਈ ਮੁਢਲੀਆਂ ਸਹੂਲਤਾਂ ਅਤੇ ਸੰਪੂਰਣ ਨਿਆ ਦੇਣ ਦਾ ਉਪਰਾਲਾ ਕਰ ਰਹੀ ਹੈ। ਜਿਸ ਦੇ ਤਹਿਤ ਮੁਫ਼ਤ ਬਿਜਲੀ, ਮੁਹੱਲਾ ਕਲੀਨਿਕ, ਸਮਾਰਟ ਸਰਕਾਰੀ ਸਕੂਲਾਂ ਵਿੱਚ ਚੰਗੀਆਂ ਸਹੂਲਤਾਂ, ਜਨ ਸੁਵਿਧਾ ਕੈਂਪਾਂ ਵਿੱਚ ਘਰ ਬੈਠੇ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਕੰਮ ਅਤੇ ਰੁਜਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ‘ਆਪ’ ਸਰਕਾਰ ਦੇ ਸ਼ਾਸਨ ’ਚ ਰੰਗਲੇ ਪੰਜਾਬ ਦਾ ਸੁਪਨਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹਰਨੂਰ ਸਿੰਘ ਮਾਨ ਸਪੋਕਸਪਰਸਨ ਪੰਜਾਬ, ਕੌਂਸਲਰ ਵਿਪਨ ਕ੍ਰਿਸ਼ਨ ਸੂਦ, ਹਰਪ੍ਰੀਤ ਭੋਗਲ, ਇੰਦਰਜੀਤ, ਜਸਦੇਵ ਸਿੰਘ, ਪ੍ਰਤਿਪਾਲ ਕੌਰ ਤੁੱਲੀ, ਪਰਵੀਨ ਠਾਕੁਰ, ਰਵੀ ਸਿੱਧੂ ਤੋਂ ਇਲਾਵਾ ਵਿਜੇ ਬਸੰਤ ਨਗਰ, ਬਲਬੀਰ ਠਾਕੁਰ, ਸੌਰਵ ਹਾਂਡਾ, ਅੰਕੁਸ਼ ਓਹਰੀ, ਗੁਰਦੀਪ ਸਿੰਘ ਤੁੱਲੀ, ਰਾਜਾ ਕੋਲਸਰ, ਮਨਜੀਤ ਹਦੀਆਬਾਦ, ਨਵਨੀਤ ਉੱਪਲ, ਸੀਮਾ ਰਾਣਾ, ਪਰਸ਼ੋਤਮ ਲਾਲ ਸਰਪੰਚ, ਹਰਨੇਕ ਸਿੰਘ, ਵਿਪਨ ਮਹਿਤਾ, ਫੌਜੀ ਸ਼ੇਰਗਿਲ, ਸੋਨੂ ਪਹਿਲਵਾਨ ਆਦਿ ਹਾਜ਼ਰ ਸਨ।