*ਬਾਬਾ ਸਾਹਿਬ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਆਪਸੀ ਇੱਕਜੁਟਤਾ ਸਮੇਂ ਦੀ ਲੋੜ – ਚੰਚਲ ਮੱਲ*

0
12

ਫਗਵਾੜਾ 7 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਅੰਬੇਡਕਰ ਸੈਨਾ ਮੂਲਨਿਵਾਸੀ ਵਲੋਂ ਪੰਜਾਬ ਪ੍ਰਧਾਨ ਹਰਭਜਨ ਸੁਮਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਬਾ ਸਾਹਿਬ ਡਾ. ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ  ਡਾ. ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਗਿਆ। ਜਿਲ੍ਹਾ ਪ੍ਰਧਾਨ ਧਰਮਵੀਰ ਬੋਧ, ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਕੁਮਾਰ ਅਤੇ ਦਿਹਾਤੀ ਪ੍ਰਧਾਨ ਮਨਜੀਤ ਮਾਨ, ਸਕੱਤਰ ਮਨੀ ਅੰਬੇਡਕਰੀ ਦੀ ਸਾਂਝੀ ਦੇਖ ਰੇਖ ਹੇਠ ਆਯੋਜਿਤ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਅੰਬੇਡਕਰੀ ਮੈਡਮ ਚੰਚਲ ਮੱਲ ਕਨੇਡਾ ਨੇ ਸ਼ਿਰਕਤ ਕੀਤੀ। ਜਦਕਿ ਮੁੱਖ ਬੁਲਾਰਿਆਂ ਦੇ ਰੂਪ ਵਿਚ ਸੋਹਣ ਸਹਿਜਲ, ਕੇਵਲ ਕ੍ਰਿਸ਼ਨ ਲਾਡੀ ਗੁਰਦਾਸਪੁਰ ਅਤੇ ਡਾ. ਇੰਦਰਜੀਤ ਕਜਲਾ ਹਾਜਰ ਆਏ। ਸਮੂਹ ਪਤਵੰਤਿਆਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ‘ਤੇ ਫੁੱਲਮਾਲਾਵਾ ਭੇਂਟ ਕਰਦਿਆਂ ਨਿੱਘੀ ਸ਼ਰਧਾਂਜਲੀ ਦਿੱਤੀ। ਉਪਰੰਤ ਬੁਲਾਰਿਆਂ ਨੇ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਸਫਰ, ਉਹਨਾਂ ਦੇ ਸੰਘਰਸ਼ਾਂ, ਕ੍ਰਾਂਤੀਕਾਰੀ ਵਿਚਾਰਾਂ ਬਾਰੇ ਚਾਨਣਾ ਪਾਇਆ। ਸਮੂਹ ਬੁਲਾਰਿਆਂ ਨੇ ਕਿਹਾ ਕਿ ਡਾ. ਅੰਬੇਡਕਰ ਦਾ ਮਿਸ਼ਨ ਉਸ ਸਮੇਂ ਤੱਕ ਅਧੂਰਾ ਰਹੇਗਾ ਜਦੋਂ ਤੱਕ ਐਸ.ਸੀ.,ਐਸ.ਟੀ. ਤੇ ਓ.ਬੀ.ਸੀ. ਵਰਗ ਦੇ ਸਮੂਹ ਨੌਜਵਾਨ ਇੱਕ ਝੰਡੇ ਹੇਠ ਆ ਕੇ ਆਪਣੇ ਹੱਕਾਂ ਲਈ ਸੰਘਰਸ਼ ਨਹੀਂ ਕਰਨਗੇ। ਉਹਨਾਂ ਬਾਬਾ ਸਾਹਿਬ ਦੇ ਨਾਮ ਤੇ ਸਿਆਸਤ ਕਰਨ ਵਾਲਿਆਂ ਤੋਂ ਵੀ ਸੁਚੇਤ ਕੀਤਾ ਅਤੇ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਸੱਤਾ ਅੰਬੇਡਕਰੀ ਸੋਚ ਦੇ ਪਹਿਰੇਦਾਰਾਂ ਦੇ ਹੱਥਾਂ ‘ਚ ਨਹੀਂ ਆਏਗੀ, ਉਦੋਂ ਤੱਕ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਇੰਨ-ਬਿਨ ਲਾਗੂ ਨਹੀਂ ਕੀਤਾ ਜਾ ਸਕੇਗਾ। ਇਸ ਲਈ ਭਾਈਚਾਰਕ ਸਾਂਝ ਮਜਬੂਤ ਕਰਦੇ ਹੋਏ ਸੰਘਰਸ਼ ਕਰਨਾ ਸਮੇਂ ਦੀ ਲੋੜ ਹੈ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਅਤੇ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਵਜੋਂ ਬਾਬਾ ਸਾਹਿਬ ਦੀ ਤਸਵੀਰ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਸਾਥੀ ਬਲਵਿੰਦਰ ਬੋਧ, ਸੰਤ ਰਾਮ, ਡਾ. ਜਗਦੀਸ਼, ਡਾ. ਦੇਸ ਰਾਜ ਕਲਸੀ, ਨਛੱਤਰ ਪਾਲ, ਐਡਵੋਕੇਟ ਐਸ.ਐਲ ਵਿਰਦੀ, ਦਵਿੰਦਰ ਦੀਪ, ਮੋਨੂੰ ਭਾਟੀਆ, ਬੰਟੀ ਮੋਰੋਵਾਲੀਆ, ਅਜੈਬ ਸਿੰਘ, ਭਿੰਦਾ ਸੰਤੋਖਪੁਰਾ, ਰਣਜੀਤ ਕੁਮਾਰ, ਰਾਜ ਅੰਬੇਡਕਰੀ, ਹਰਜਿੰਦਰ ਮਾਹੀ, ਜਤਿੰਦਰ ਬਸੰਤ ਨਗਰ, ਮੋਨੂੰ, ਡਾ. ਅਜੇ, ਸੋਨੂੰ ਪ੍ਰੇਮਪੁਰਾ, ਡਾ. ਅੰਬੇਡਕਰ ਮਹਿਲਾ ਸੰਘ ਕਾਰਜਕਰਤਾ ਅਤੇ ਹੋਰ ਪਤਵੰਤੇ ਵੀ ਹਾਜਰ ਸਨ।

LEAVE A REPLY

Please enter your comment!
Please enter your name here