*ਬਾਬਾ ਭਾਈ ਗੁਰਦਾਸ ਦਾ ਸਲਾਨਾ ਮੇਲਾ 10 ਅਪ੍ਰੈਲ ਨੂੰ*

0
136

ਰਵੀ ਬਾਂਸਲ ਆਪਣੀ ਪੂਰੀ ਟੀਮ ਸਮੇਤ ਕਰਨਗੇ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ।

ਮਾਨਸਾ, 8 ਅਪਰੈਲ (ਬੀਰਬਲ ਧਾਲੀਵਾਲ – ਬਾਬਾ ਭਾਈ ਗੁਰਦਾਸ ਦਾ ਸਲਾਨਾ ਮੇਲਾ 10 ਅਪ੍ਰੈਲ 2021 ਮਨਾਇਆ ਜਾਵੇਗਾ। ਡੇਰਾ ਸੰਚਾਲਕ ਮਹੰਤ ਅੰਮ੍ਰਿਤ ਮੁਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਦੌਰਾਨ ਦੂਰ ਨੇੜੇ ਦੀਆਂ ਸੰਗਤਾਂ ਪਹੁੰਚ ਕੇ ਦਰਸ਼ਨ ਕਰਦੀਆਂ ਹਨ ਅਤੇ ਮੇਲੇ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।ਰਵੀ ਬਾਂਸਲ ਅਤੇ ਧਰਮਵੀਰ ਬਾਂਸਲ ਕਾਕੂ ਚਿਰਾਗ ਬਾਂਸਲ ਚੀਨੂੰ ਸੁਰਿੰਦਰ ਨੰਗਲੀਆ, ਟੋਨੀ, ਮਨੀਸ਼ ਕੁਮਾਰ ਗਰਗ,ਮਦਨ ਲਾਲ, ਬਲਬੀਰ ਸਿੰਘ,ਅਜੇ ਕੁਮਾਰ,ਦੀਪੂ,, ਵੰਸ਼ ਗਰਗ, ਅਤੇ ਸਾਰੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਸ਼੍ਰੀ ਭਾਈ ਗੁਰਦਾਸ ਜੀ ਦੀ ਪਵਿੱਤਰ ਸਮਾਧ ਤੇ ਲੰਗਰ ਲਗਾਇਆ ਜਾ ਰਿਹਾ ਹੈ ਜਿਥੇ ਇਹ ਲੰਗਰ ਕਮੇਟੀ ਹਰ ਸਾਲ ਬਾਬਾ ਸ਼੍ਰੀ ਭਾਈ ਗੁਰਦਾਸ ਦੀ ਸਮਾਧ ਲੰਗਰ ਲਗਾਉਂਦੀ ਹੈ ਉਥੇ ਕੋਰੋਨਾ ਦੀ ਬੀਮਾਰੀ ਸਮੇਂ ਜਦੋਂ ਕਰਫਿਊ ਲੱਗਿਆ ਸੀ ਉਸ ਸਮੇ ਰਵੀ ਬਾਂਸਲ ਦੀ ਅਗਵਾਈ ਹੇਠ

ਵਾਰਡ ਨੰਬਰ 3 ਅਤੇ 4 ਵਿਚ ਲਗਾਤਾਰ ਲੰਗਰ ਸੇਵਾ ਕੀਤੀ ਗਈ ਅਤੇ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਬਣਾ ਕੇ ਜ਼ਰੂਰਤ ਲੋਕਾਂ ਨੂੰ ਵੰਡੀਆਂ ਗਈਆਂ ਸਨ। ਇਨ੍ਹਾਂ ਦੋਨਾਂ ਵਾਰਡ ਦੇ ਲੋਕਾਂ ਨੂੰ ਜਿਥੇ ਬਣਿਆ ਹੋਇਆ ਖਾਣਾ ਘਰ ਘਰ ਸਪਲਾਈ ਕੀਤਾ ਉੱਥੇ ਹੀ ਇਨ੍ਹਾਂ ਲੋਕਾਂ ਨੂੰ ਸੁੱਕੇ ਰਾਸ਼ਨ ਦੀ ਜਰੁੂਰਤ ਸੀ ਸੁੱਕਾ ਰਾਸ਼ਨ ਵੀ ਉਪਲੱਬਧ ਕਰਵਾਇਆ ਗਿਆ।ਰਵੀ ਬਾਂਸਲ ਨੇ ਦੱਸਿਆ ਕਿ ਇਸ ਵਾਰ ਭਾਈ ਗੁਰਦਾਸ ਦੇ ਮੇਲੇ ਉੱਪਰ ਲੰਗਰ ਲਗਾਇਆ ਜਾਵੇਗਾ ।ਮੇਲੇ ਵਿਚ ਪਹੁੰਚਣ ਵਾਲੇ ਸਾਰੇ ਸ਼ਰਧਾਲੂਆਂ ਲਈ ਲੰਗਰ ਦਾ ਇੰਤਜ਼ਾਮ ਕੀਤਾ ਜਾਵੇਗਾ ਉਨ੍ਹਾਂ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਮਾਸਕ ਦੀ ਵਰਤੋਂ ਜ਼ਰੂਰ ਕਰੋ।

LEAVE A REPLY

Please enter your comment!
Please enter your name here