*ਬਾਬਾ ਬਾਲਕ ਨਾਥ ਸੇਵਾ ਸੰਮਤੀ ਨੇ ਲੋੜਵੰਦਾਂ ਨੂੰ ਵੰਡਿਆ ਮਹੀਨਾਵਾਰ ਰਾਸ਼ਨ*

0
25

ਫਗਵਾੜਾ, 9 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਵੱਲੋਂ 78ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਅੱਜ ਸਥਾਨਕ ਸ਼ਿਵ ਸ਼ਕਤੀ ਮਾਤਾ ਰਾਣੀ ਮੰਦਿਰ ਜੋਸ਼ੀਆਂ ਮੁਹੱਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਸਟ੍ਰਿਕਟ ਵਾਈਸ ਗਵਰਨਰ-1 ਲਾਇਨ ਵੀ.ਐਮ. ਗੋਇਲ ਅਤੇ ਉਨ੍ਹਾਂ ਦੀ ਪਤਨੀ ਮਧੂ ਗੋਇਲ ਨੇ ਸ਼ਿਰਕਤ ਕੀਤੀ। ਗੈਸਟ ਆਫ ਆਨਰ ਵਜੋਂ ਥਾਣਾ ਸਦਰ ਫਗਵਾੜਾ ਦੇ ਐਸ.ਐਚ.ਓ. ਅਮਨਦੀਪ ਨਾਹਰ ਅਤੇ ਡਿਸਟ੍ਰਿਕਟ ਚੇਅਰਮੈਨ (ਇੰਨਵਾਇਰਨਮੈਂਟ) ਵਿਰਸਾ ਸਿੰਘ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਜ ਸੇਵਕ ਐਸ.ਪੀ. ਬਸਰਾ, ਮੰਦਰ ਕਮੇਟੀ ਪ੍ਰਧਾਨ ਚੰਚਲ ਸੇਠ, ਮਾਸਟਰ ਵਰਿੰਦਰ ਸਿੰਘ ਕੰਬੋਜ, ਸਾਬਕਾ ਕੌਂਸਲਰ ਪਰਮਜੀਤ ਕੌਰ, ਸਾਬਕਾ ਕੌਂਸਲਰ ਸਰਬਜੀਤ ਕੌਰ, ਲਾਇਨ ਸਿਮਰਨਜੀਤ ਸਿੰਘ, ਲਾਇਨ ਧਰਮਵੀਰ ਢੱਲ ਬਟਾਲਾ ਹਾਜ਼ਰ ਰਹੇ। ਇਸ ਦੌਰਾਨ ਵੀਹ ਲੋੜਵੰਦ ਔਰਤਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਮੁੱਖ ਮਹਿਮਾਨ ਲਾਇਨ ਵੀ.ਐਮ. ਗੋਇਲ ਨੇ ਗੁਰਦੀਪ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ’ਤੇ ਪ੍ਰਮਾਤਮਾ ਦੀ ਵਿਸ਼ੇਸ਼ ਕਿਰਪਾ ਹੈ। ਕਿਉਂਕਿ ਇੱਥੇ ਕਿਸੇ ਨੂੰ ਭੁੱਖਾ ਨਹੀਂ ਸੌਣਾ ਪੈਂਦਾ। ਇਕ ਪਾਸੇ ਜਿੱਥੇ ਧਾਰਮਿਕ ਅਸਥਾਨਾਂ ’ਤੇ ਲੰਗਰ ਵਰਤਾਏ ਜਾਂਦੇ ਹਨ, ਉਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੀਆਂ ਹਨ। ਐਸ.ਐਚ.ਓ. ਸਦਰ ਅਮਨਦੀਪ ਨਾਹਰ ਨੇ ਵੀ ਗੁਰਦੀਪ ਸਿੰਘ ਕੰਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਤੋਂ ਨੌਜਵਾਨਾਂ ਨੂੰ ਪ੍ਰੇਰਨਾ ਲੈ ਕੇ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਲਾਇਨ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ ਨੇ ਕਿਹਾ ਕਿ ਬਾਬਾ ਬਾਲਕ ਨਾਥ ਜੀ ਦੀ ਅਪਾਰ ਕਿਰਪਾ ਸਦਕਾ ਇਹ ਮਹੀਨਾਵਾਰ ਪ੍ਰੋਗਰਾਮ ਨਿਰੰਤਰ ਜਾਰੀ ਹੈ ਅਤੇ ਬਾਬਾ ਜੀ ਦੀ ਇੱਛਾ ਤੱਕ ਜਾਰੀ ਰਹੇਗਾ। ਸੰਸਥਾ ਦੀ ਤਰਫੋਂ ਮੁੱਖ ਮਹਿਮਾਨ ਵੀ.ਐਮ. ਗੋਇਲ, ਗੈਸਟ ਆਫ ਆਨਰ ਅਮਨਦੀਪ ਨਾਹਰ ਅਤੇ ਹੋਰਨਾਂ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਕੀਤਾ। ਇਸ ਮੌਕੇ ਮੰਦਿਰ ਕਮੇਟੀ ਕੈਸ਼ੀਅਰ ਕਿੱਟੀ ਬਸਰਾ, ਜਸਵਿੰਦਰ ਸਿੰਘ ਭਗਤਪੁਰਾ, ਮਾਸਟਰ ਹਰਜਿੰਦਰ ਗੋਗਨਾ, ਸਵਰਨ ਸਿੰਘ, ਕਾਕੂ ਅਗਰਵਾਲ, ਸੁਖਵਿੰਦਰ ਸਿੰਘ, ਲਾਇਨ ਸੰਜੀਵ ਸੂਰੀ, ਲਾਇਨ ਦਿਨੇਸ਼ ਖਰਬੰਦਾ, ਲਾਇਨ ਅਜੈ ਕੁਮਾਰ, ਲਾਇਨ ਸ਼ਸ਼ੀ ਕਾਲੀਆ, ਲਾਇਨ ਰਣਧੀਰ ਕਰਵਲ, ਲਾਇਨ ਹਰਮੇਸ਼ ਲਾਲ ਕੁਲਥਮ, ਲਾਇਨ ਸਤਵਿੰਦਰ ਸਿੰਘ ਬਿੱਟੂ ਭਮਰਾ, ਰਮੇਸ਼ ਕਪੂਰ, ਮਨੀਸ਼ ਕਨੌਜੀਆ, ਲਾਇਨ ਸੰਜੀਵ ਲਾਂਬਾ, ਹੈਪੀ ਮੱਲ੍ਹਣ, ਪੰਕਜ ਚੱਢਾ, ਰਮੇਸ਼ ਸ਼ਿੰਗਾਰੀ, ਬਘਾਣਾ ਗੁਰਦੀਪ ਸਿੰਘ ਤੁਲੀ, ਅਨੂਪ ਦੁੱਗਲ, ਰਸ਼ਪਾਲ ਬਾਵਾ, ਰਜਨੀਸ਼ ਪਸਰੀਚਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here