
ਮਾਨਸਾ 14 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਕਲਯੁੱਗ ਅਵਤਾਰ, ਖਾਟੂ ਨਰੇਸ਼ ਬਾਬਾ ਖਾਟੂ ਸ਼ਿਆਮ ਜੀ ਦੇ ਪਾਵਨ ਸ਼ੀਸ਼ ਸਰੂਪ ਦੇ ਆਗਮਨ ਦੀ ਖੁਸ਼ੀ ਵਿੱਚ ਪਹਿਲਾ ਸ਼੍ਰੀ ਸ਼ਿਆਮ ਦੁਆਦਸ਼ੀ ਸੰਕੀਰਤਨ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨ ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਕੀਤਾ ਗਿਆ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਬਲਜੀਤ ਸ਼ਰਮਾ ਅਤੇ ਚੇਅਰਮੈਨ ਵਰੁਣ ਵੀਣੂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਨਵ ਗ੍ਰਹਿ ਅਤੇ ਖਾਟੂ ਸ਼ਿਆਮ ਪੂਜਨ ਸ਼੍ਰੀ ਮਨਪ੍ਰੀਤ ਸਿੰਘ ਜੀ (ਗ਼ੌਰੀ ਮੋਬਾਇਲ ਵਾਲੇ) ਅਤੇ ਪਰਿਵਾਰ ਤੋਂ ਮੰਦਰ ਦੇ ਪੁਜਾਰੀ ਪੰਡਿਤ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਸ਼ਰਧਾ ਪੂਰਵਕ ਕਰਵਾਇਆ।
ਬਾਬਾ ਸ਼ਿਆਮ ਜੀ ਦੀ ਪਵਿੱਤਰ ਹਵਨ ਜੋਤ ਪ੍ਰਚੰਡ ਉੱਘੇ ਸਮਾਜ ਸੇਵੀ ਫਰੈਂਡਜ ਮੈਡੀਕਲ ਏਜੰਸੀ ਦੇ ਮਾਲਕ ਸ਼੍ਰੀ ਅਸ਼ੋਕ ਕੁਮਾਰ ਤਾਇਲ ਅਤੇ ਸ਼੍ਰੀਮਤੀ ਕਿਰਨ ਤਾਇਲ ਜੀ ਨੇ ਕੀਤੀ।

ਬਾਬਾ ਸ਼ਿਆਮ ਜੀ ਦਾ ਅਭਿਸ਼ੇਕ ਚੀਨੂੰ ਸ਼ਰਮਾ ਅਤੇ ਪਰਿਵਾਰ ਨੇ ਕਰਵਾਇਆ। ਰੰਗ ਬਿਰੰਗੇ ਫੁੱਲਾਂ ਇੱਤਰ ਫੁਲੇਲਾਂ ਨਾਲ ਸ਼ਿੰਗਾਰਿਆ ਬਾਬਾ ਸ਼ਿਆਮ ਜੀ ਦਾ ਅਲੌਕਿਕ ਸਰੂਪ ਬੜਾ ਹੀ ਮਨਮੋਹਕ ਲੱਗ ਰਿਹਾ ਸੀ। ਬਾਬਾ ਜੀ ਦਾ ਇਹ ਸ਼ਿੰਗਾਰ ਸਰਬਜੀਤ ਸ਼ਰਮਾ, ਡਾਕਟਰ ਡੈਜੀ ਸ਼ਰਮਾ ਅਤੇ ਵੀਰ ਦਵਿੰਦਰ ਸ਼ਰਮਾ ਨੇ ਸ਼ਰਧਾ ਪੂਰਵਕ ਕੀਤਾ।
ਇਸ ਸੰਕੀਰਤਨ ਵਿੱਚ ਸ਼ਹਿਰ ਦੀਆਂ ਭਜਨ ਮੰਡਲੀਆਂ ਅਤੇ ਮਿੱਠੀ ਆਵਾਜ਼ ਦੇ ਮਾਲਕ ਸ਼ਿਆਮ ਦੇ ਲਾਡਲੇ ਅੰਮ੍ਰਿਤ ਸ਼ਰਮਾ ਜੀ ਆਪਣੇ ਭਜਨਾਂ ਨਾਲ਼ ਹਾਜ਼ਰੀ ਲਗਵਾਈ
ਬਾਬਾ ਸ਼ਿਆਮ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ।

ਮੰਡਲ ਵੱਲੋਂ ਇਸ ਸੰਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਸ਼ਿਆਮ ਪ੍ਰੇਮੀਆਂ ਨੂੰ ਦੱਸਿਆ ਗਿਆ ਕਿ ਹਰ ਮਹੀਨੇ ਚਾਨਣ ਪੱਖ ਦੀ ਦੁਆਦਸ਼ੀ ਵਾਲੇ ਦਿਨ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਿਖੇ ਸ਼੍ਰੀ ਸ਼ਿਆਮ ਸੰਕੀਰਤਨ ਕੀਤਾ ਜਾਵੇਗਾ, ਇਸ ਤੋਂ ਇਲਾਵਾ ਅਗਰ ਕੋਈ ਭਗਤ ਆਪਣੇ ਘਰ ਸੰਕੀਰਤਨ ਕਰਵਾਉਣਾ ਚਾਹੁੰਦਾ ਹੈ ਤਾਂ ਬਹੁਤ ਹੀ ਘੱਟ ਖਰਚੇ ਤੇ ਕੀਤੇ ਜਾਣਗੇ।
ਇਸ ਸਮਾਗਮ ਵਿੱਚ ਭਗਵਾਨ ਸ਼੍ਰੀ ਪਰਸ਼ੁੂਰਾਮ ਮਹਿਲਾ ਸਤਿਸੰਗ ਮੰਡਲ,ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਪ੍ਰਿਤਪਾਲ ਮੌਂਟੀ, ਕੈਸ਼ੀਅਰ ਡਾਕਟਰ ਸੁਦਰਸ਼ਨ ਤੇਜਪਾਲ, ਸਰਪ੍ਰਸਤ ਹਰਭਗਵਾਨ ਸ਼ਰਮਾ, ਵੀਰਭਾਨ ਸ਼ਰਮਾ, ਮਨਦੀਪ ਹੈਰੀ, ਭਾਰਤ ਭੂਸ਼ਨ ਬੰਟੀ, ਤਰੁਣ ਕੁਮਾਰ,ਸਾਹਿਲ ਗਰਗ, ਆਰੀਅਨ ਸ਼ਰਮਾ, ਉਪਿੰਦਰ ਰਾਜਨ ਸ਼ਰਮਾ, ਹਿਤੇਸ਼ ਸ਼ਰਮਾ, ਵੰਸ਼ ਸ਼ਰਮਾ ਆਦਿ ਵੱਡੀ ਗਿਣਤੀ ਵਿੱਚ ਬਾਬਾ ਸ਼ਿਆਮ ਪ੍ਰੇਮੀ ਹਾਜ਼ਰ ਸਨ।
