*ਬਾਦਲ ਦੀ ਸਰਕਾਰ ਵੇਲੇ ਬੇਰੁਜ਼ਗਾਰ ਮੁੰਡੇ ਕੂੜੀਆ ਨੂੰ ਪੰਜਾਬ ਪੁਲਿਸ ਸਿਕਿਊਰਿਟੀ ਦੇ ਨਾਮ ਤੇ ਭਰਤੀ ਕੀਤਾ ਗਿਆ ਸੀ- ਹੁਣ ਆਪ ਸਰਕਾਰ ਦੇਵੇ ਮਨਜ਼ੂਰੀ*

0
85

ਮਾਨਸਾ, 07 ਜਨਵਰੀ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਤੇ ਅੱਜ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਬੇਰੁਜ਼ਗਾਰ ਮੁੰਡੇ ਕੂੜੀਆਂ ਨੇ ਆਪ ਸਰਕਾਰ ਤੋਂ ਉਮੀਦਾਂ ਹਨ ਕਿ ਪੰਜਾਬ ਵਿੱਚੋਂ ਹਰ ਨੌਜਵਾਨ ਨੂੰ ਰੁਜ਼ਗਾਰ ਮਿਲੇਗਾ। ਨੌਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਦਲ ਸਰਕਾਰ ਨੇ ਨੌਜਵਾਨਾਂ ਨੂੰ ਪੁਲਿਸ ਭਰਤੀ ਦੀ ਤਰ੍ਹਾਂ ਉਨ੍ਹਾਂ ਨੂੰ ਬੈਚ ਬਣਾ ਬਣਾ ਕੇ ਜਹਾਨਖੇਲਾਂ ਪੁਲਿਸ ਦੀ ਤਰ੍ਹਾਂ ਦੋ ਮਹੀਨੇ ਦੀ ਟ੍ਰੇਨਿੰਗ ਵੀ ਦਿੱਤੀ ਗਈ। ਸਾਰਾ ਖਰਚਾ ਬੇਰੁਜ਼ਗਾਰ ਨੌਜਵਾਨਾਂ ਮੁੰਡੇ ਕੂੜੀਆਂ ਤੋਂ ਭਰਾਇਆ ਗਿਆ ਸੀ। ਦੋ ਮਹੀਨੇ ਇਸ ਉਮੀਦ ਤੇ ਸਖ਼ਤ ਟ੍ਰੇਨਿੰਗ ਕਰਦੇ ਰਹੇ। ਮੁੰਡੇ ਕੂੜੀਆ ਨੂੰ ਇਹ ਉਮੀਦ ਸੀ ਕਿ ਬਾਦਲ ਸਰਕਾਰ ਸਾਨੂੰ ਵੀ ਸਿਕਿਊਰਿਟੀ ਰੱਖਣ ਵਾਲੇ ਸਰਕਾਰੀ ਅਦਾਰਿਆਂ ਵਿੱਚ ਲਗਾਉਣਗੇ ਕਿਉਂਕਿ ਇਨ੍ਹਾਂ ਨੂੰ ਪੁਲੀਸ ਭਰਤੀ ਦੀ ਤਰ੍ਹਾਂ ਹੀ ਭਰਤੀ ਕੀਤਾ ਗਿਆ ਸੀ। ਜਦੋਂ ਦੋ ਮਹੀਨੇ ਟ੍ਰੈਨਿੰਗ ਪ੍ਰਾਪਤ ਕੀਤੀ ਤਾਂ ਪੰਜਾਬ ਸਰਕਾਰ ਨੇ ਹੱਥ ਵਿੱਚ ਟ੍ਰੇਨਿੰਗ ਸਰਟੀਫਿਕੇਟ ਫੜਾ ਦਿੱਤਾ। ਉਸ ਤੋਂ ਬਾਅਦ ਸਾਡੀ ਕੋਈ ਸਾਰ ਨਹੀਂ ਲਈ ਗਈ ਅਤੇ ਅੱਜ ਅਸੀਂ ਰੁਜ਼ਗਾਰ ਲਈ ਸੜਕਾਂ ਤੇ ਰੁਲਣ ਲਈ ਮਜ਼ਬੂਰ ਹਾਂ। ਇਨ੍ਹਾਂ ਹੀ ਨਹੀਂ ਛੇ ਕੁ ਬੈਚ ਗਏ ਪਰ ਪਹਿਲੇ ਬੈਚ ਨੇ ਰੌਲਾ ਪਾ ਲਿਆ ਜਦੋਂ ਧਰਨੇ ਮੁਜਾਹਰੇ ਕੀਤੇ ਸੁਰੂਆਤ ਮਾਨਸਾ ਜ਼ਿਲ੍ਹੇ ਤੋਂ ਹੋਈ ਕਿਉਂ ਕਿ ਉਥੋਂ ਦੇ ਟ੍ਰੇਨਿੰਗ ਵਾਲੇ ਜਿਆਦਾ ਭਰਤੀ ਸਨ ਪੰਜ ਕੁ ਬੈਚ ਠੀਕ ਠਾਕ ਲਗਾਏ ਛੇਵੇਂ ਵਾਰੀ ਸਰਕਾਰ ਦੇ ਨੱਕ ਵਿੱਚ ਦਮ ਹੋ ਗਿਆ ਆਖ਼ਰ ਇਹ ਸਰਕਾਰ ਨੂੰ ਕਮਾਈ ਵਾਲਾ ਸਾਧਨ ਬੰਦ ਕਰਨਾ ਪਿਆ।ਪਰ ਟ੍ਰੇਨਿੰਗ ਪ੍ਰਾਪਤ ਬੇਰੁਜ਼ਗਾਰ ਨੌਜਵਾਨ ਬੇਰੁਜ਼ਗਾਰ ਹੀ ਰਹਿ ਗਏ। ਹੁਣ ਉਨ੍ਹਾਂ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਜਹਾਨ ਖੇਲਾ ਤੋਂ ਟ੍ਰੇਨਿੰਗ ਪ੍ਰਾਪਤ ਨੌਜਵਾਨ ਮੁੰਡੇ ਕੂੜੀਆ ਨੂੰ ਉਮੀਦ ਜਗਾਈ ਏ ਮਾਨ ਸਰਕਾਰ ਨੇ ਕਿ ਸਕੂਲਾਂ ਕਾਲਜਾਂ ਵਿਚ ਸਿਕਿਊਰਿਟੀ ਰੱਖੀ ਜਾਵੇਗੀ।ਪਰ ਹੁਣ ਮੀਡੀਆ ਜਰੀਏ ਇਹ ਗੱਲ ਕਰਨੀ ਬਣਦੀਆਂ ਕਿ ਕੀ ਸਿਕਿਊਰਿਟੀ ਪਹਿਲਾਂ ਭਰਤੀ ਕੀਤੇ ਗਏ ਟ੍ਰੇਨਿੰਗ ਜਹਾਨਖੇਲਾ ਤੋਂ ਮਾਨਤਾ ਪ੍ਰਾਪਤ ਸਾਰਟੀਫੀਕੇਟ ਵਾਲਿਆਂ ਨੂੰ ਕੀਤਾ ਜਾਵੇਗਾ ਜਾਂ ਫਿਰ ਉਨ੍ਹਾਂ ਟ੍ਰੇਨਿੰਗ ਪ੍ਰਾਪਤ ਸਿਕਿਊਰਿਟੀ ਸਾਰਟੀਫੀਕੇਟ ਕਾਗਜ਼ ਬਣ ਰਹੇ ਜਾਣਗੇ।

LEAVE A REPLY

Please enter your comment!
Please enter your name here