
ਮੋਗਾ 15 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਬਾਘਾਪੁਰਾਣਾ ਵਿੱਚ ਬੀਤੀ ਦੇਰ ਰਾਤ ਪਟਾਕਿਆਂ ਦੀ ਚਿੰਗਿਆੜੀ ਡਿੱਗਣ ਨਾਲ ਕਬਾੜ ਦੇ ਗੁਦਾਮ ਵਿੱਚ ਅੱਗ ਲੱਗਣ ਦੀ ਖਬਰ ਹੈ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਫਾਇਰ ਨੇ ਅੱਗ ਉੱਤੇ ਕਾਬੂ ਪਾਇਆ। ਅੱਗ ਇੰਨੀ ਤੇਜ਼ ਸੀ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਵਿਖਾਈ ਦੇ ਰਹੀਆਂ ਸਨ।
ਦਰਅਸਲ ਗੁਦਾਮ ਵਿੱਚ ਗੱਤਾ ਜ਼ਿਆਦਾ ਹੋਣ ਕਾਰਨ ਅੱਗ ਇਕਦਮ ਹੀ ਫੈਲ ਗਈ ਪਰ ਫਿਰ ਵੀ ਅੱਗ ਬਝਾਊ ਦਸਤੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ।
