*ਬਾਗਬਾਨੀ ਵਿਭਾਗ ਵੱਲੋਂ ਜ਼ਿਲ੍ਹੇ ਦੇ 265 ਸਰਕਾਰੀ ਸਕੂਲਾਂ ਵਿਚ 2650 ਬੂਟੇ ਲਗਾਏ-ਸਹਾਇਕ ਡਾਇਰੈਕਟਰ ਬਾਗਬਾਨੀ*

0
6

ਮਾਨਸਾ, 15 ਜੁਲਾਈ  (ਸਾਰਾ ਯਹਾਂ/ ਮੁੱਖ ਸੰਪਾਦਕ ):ਬਾਗਬਾਨੀ ਵਿਭਾਗ ਵੱਲੋਂ ਜਿਲ੍ਹਾ ਮਾਨਸਾ ਦੇ 265 ਸਰਕਾਰੀ ਸਕੂਲਾਂ ਵਿਚ ਪ੍ਰਤੀ ਸਕੂਲ 10-10 ਫਲਦਾਰ ਬੂਟਿਆਂ ਦੇ ਹਿਸਾਬ ਨਾਲ ਕੁੱਲ 2650 ਬੂਟੇ ਲਗਾਏ ਗਏ। ਇਸ ਦੌਰਾਨ ਐਮ.ਐਲ.ਏ. ਹਲਕਾ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ ਦੁਆਰਾ ਇੱਕ ਫਲਦਾਰ ਬੂਟਾ ਲਗਾ ਕੇ ਜ਼ਿਲ੍ਹੇ ਵਿਚ ਇਸ ਮੁਹਿੰਮ ਦੀ ਸ਼ੂਰੁਆਤ ਕੀਤੀ ਗਈ।
ਸਹਾਇਕ ਡਾਇਰੈਕਟਰ ਬਾਗਬਾਨੀ, ਸ੍ਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਕੂਲਾਂ ਵਿਚ ਅਮਰੂਦ, ਆਵਲਾ, ਜਾਮਣ, ਸੁਹੰਜਣਾ ਆਦਿ ਫਲਦਾਰ ਬੂਟਿਆਂ ਦੀ ਪਲਾਂਟੇਸ਼ਨ ਕਰਵਾਈ ਗਈ ਹੈ ਤਾਂ ਜੋ ਵਾਤਾਵਰਣ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ ਅਤੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਇਹ ਫਲ ਖਾਣ ਲਈ ਮਿਲ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਲਦਾਰ ਬੂਟਿਆਂ ਦੀ ਪਲਾਂਟੇਸ਼ਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹੇ ਦੇ 50 ਸਕੂਲਾਂ ਵਿਚ ਆਨ ਲਾਇਨ ਸਟਰਿਮਿੰਗ ਕੀਤੀ ਗਈ, ਜਿਸ ਦੀ ਲਾਇਵ ਕਵਰੇਜ ਮੰਤਰੀ ਬਾਗਬਾਨੀ ਵਿਭਾਗ ਵੱਲੋਂ ਬਾਗਬਾਨੀ ਵਿਭਾਗ ਐਸ.ਏ.ਐਸ. ਨਗਰ ਦੇ ਦਫ਼ਤਰ ਵਿਖੇ ਬੈਠ ਕੇ ਦੇਖੀ ਗਈ ਹੈ। ਉਨ੍ਹਾਂ ਇਸ ਦੌਰਾਨ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਐਲੀਮੈਂਟਰੀ) ਮਾਨਸਾ ਸ੍ਰੀ ਸੰਜੀਵ ਕੁਮਾਰ, ਸਮੂਹ ਅਧਿਆਪਕ ਸਾਹਿਬਾਨ, ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਜਿਲ੍ਹਾ ਮਾਨਸਾ ਵਿਚ ਵੱਡੀ ਮਾਤਰਾ ਵਿਚ ਪੌਦੇ ਲਗਾਉਦ ਦੀ ਇਸ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਣਾ ਸਹਿਯੋਗ ਦਿੱਤਾ ਗਿਆ।
ਬੂਟੇ ਲਗਾਉਣ ਦੀ ਇਸ ਮੁਹਿੰਮ ਦੌਰਾਨ ਸ੍ਰੀ ਪਰਮੇਸ਼ਰ ਕੁਮਾਰ ਐਚ.ਡੀ.ਓ. ਬਾਗਬਾਨੀ ਵਿਭਾਗ, ਮੌਜੂਦ ਰਹੇ।

LEAVE A REPLY

Please enter your comment!
Please enter your name here