*ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ ‘ਤੇ ਹੋਇਆ ਸੈਮੀਨਾਰ*

0
18

ਚੰਡੀਗੜ੍ਹ, 11 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

“ਪੰਜਾਬ ਕਲਾ ਪਰਿਸ਼ਦ” ਵੱਲੋਂ, ਅੱਜ ਕਲਾ ਭਵਨ ਸੈਕਟਰ 16 ਵਿਖੇ “ਪੰਜਾਬੀ ਮਾਹ” ਦੌਰਾਨ “ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ” ਤੇ ਇਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਜਿਸ ਦੇ ਮੁੱਖ ਵਕਤਾ ਉੱਘੇ ਸਿੱਖਿਆ ਸ਼ਾਸਤਰੀ ਸ੍ਰੀ ਸ਼ੁਭ ਪ੍ਰੇਮ ਬਰਾੜ ਸਨ;  ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਅਸ਼ਵਨੀ ਚੈਟਲੇ ਸਨ। ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਵੱਲੋਂ ਕੀਤੀ ਗਈ। 

          ਸੰਸਥਾ ਦੇ ਉਪ ਚੇਅਰਮੈਨ ਡਾ. ਯੋਗਰਾਜ ਹੋਰਾਂ ਨੇ  ਮੰਚ ਸੰਚਾਲਨ ਕਰਦੇ ਹੋਏ ਕਿਹਾ ਕਿ ਪੰਜਾਬੀ ਦੀ ਬਿਹਤਰੀ ਲਈ ਇਹ ਮਹੀਨਾ ” ਪੰਜਾਬੀ ਮਾਹ” ਵਜੋਂ ਮਨਾਇਆ ਜਾ ਰਿਹਾ ਹੈ, ਉਹਨਾਂ ਕਿਹਾ ਕਿ ਅਸੀਂ ਪਰੰਪਰਾ ਤੋਂ ਹੱਟ ਕੇ “ਲੈਕਚਰ”  ਸ਼ੂਰੂ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਅਤੇ ਸ਼ਾਹਮੁਖੀ ਲਿਪੀਅੰਤਰ ਉੱਤੇ ਵੀ ਕੰਮ ਕਰਾਂਗੇ।

ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਕਿਹਾ ਕਿ  ਸਾਨੂੰ ਸ਼ੁਭ ਪ੍ਰੇਮ ਬਰਾੜ ਹੀ ਢੁਕਵਾਂ ਨਾਮ ਮਿਲਿਆ ਜਿਹੜਾ ਬਹੁ-ਸਥਾਨੀ ਚੇਤਨਾ ਬਾਰੇ ਵਧੀਆ ਕਹਿ ਸਕਦੇ ਹਨ।ਉਹਨਾਂ ਇਸ ਵਿਲੱਖਣ ਵਿਸ਼ੇ ਨੂੰ ਇਕ ਚੁਣੌਤੀ ਦੱਸਿਆ। ਇਸ ਉਪਰੰਤ ਸ਼੍ਰੀ ਸ਼ੁਭ ਪ੍ਰੇਮ ਬਰਾੜ ਨੇ ਆਪਣੇ ਭਾਸ਼ਨ ਦਾ ਆਰੰਭ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੀ ਧਰਤੀ ‘ਤੇ ਅਸੀਂ ਰਹਿ ਰਹੇ ਹਾਂ ਉਸ ‘ਤੇ ਮੂਵਮੈਂਟ ਨਜ਼ਰ ਆ ਰਹੀ ਹੈ। ਉਹਨਾਂ ਅੱਗੇ  ਕਿਹਾ ਕਿ “ਪਲੇਸ” ਉਹ ਹੈ ਜਿੱਥੇ ਸਾਡਾ ਵਸੇਵਾ ਹੈ, ਜਿੱਥੇ ਲੋਕ ਰਹਿੰਦੇ ਨੇ; ਜਿਸ ਥਾਂ ਨਾਲ ਸਾਡੀ ਜ਼ਜ਼ਬਾਤੀ ਸਾਂਝ ਹੈ। ਉਹਨਾਂ ਅੱਗੇ ਜੋੜਿਆ ਕਿ “ਪਲੇਸ” ਉਹ ਹੈ ਜੋ ਸਾਡੀ ਯਾਦਾਸ਼ਤ ਬਣਾਉਂਦੀ ਹੈ; ਉਹਦੀ ਇਕ ਸਿੰਬੋਲਿਕ ਮਹੱਤਤਾ ਹੈ। ਉਹਨਾਂ ਸਪੇਸ ਤੇ ਪਲੇਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਮਨੁੱਖ ਨੂੰ ਇਕ ਗਲੋਬ ਦਾ ਬਸ਼ਿੰਦਾ ਦੱਸਿਆ।ਇਸ ਤੋਂ  ਬਾਅਦ ਸਰੋਤਿਆਂ ਵਿੱਚੋਂ ਡਾ. ਆਤਮਜੀਤ ਨੇ ਆਪਣੀ ਗੱਲ ਕਹਿੰਦੇ ਹੋਏ ਕਿਹਾ ਕਿ ਮੈਂ ਸ਼ੁਭਪ੍ਰੇਮ ਦੇ ਭਾਸ਼ਨ ਨਾਲ ਜ਼ਿਆਦਾਤਰ ਸਹਿਮਤ ਹਾਂ; ਉਹਨਾਂ ਨੇ ਕਈ ਮਹੱਤਵਪੂਰਨ ਸੁਆਲ ਉਠਾਏ। ਸ਼੍ਰੀ ਨਿਰਲੇਪ ਸਿੰਘ, ਮਨੀਸ਼,ਅਤੈ ਸਿੰਘ ਹੋਰਾਂ ਨੇ  ਵੀ ਆਪਣੀਆਂ ਸੰਖੇਪ ਟਿੱਪਣੀ ਦਰਜ਼ ਕੀਤੀਆਂ।ਮੁੱਖ ਮਹਿਮਾਨ ਵਜੋਂ ਸ਼੍ਰੀ ਅਸ਼ਵਨੀ ਚੈਟਲੇ ਨੇ  ਅੱਜ ਦੇ ਭਾਸ਼ਨ  ਨੂੰ ਆਪਣੇ ਲਈ ਨਵੀਂ ਦਿਸ਼ਾ ਦੱਸਿਆ; ਉਨ੍ਹਾਂ ਅੱਗੇ ਕਿਹਾ ਕਿ ਇਸ ਵਿਚਾਰ ਨੂੰ ਏਥੇ ਨਹੀਂ ਛੱਡਣਾ।

 ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਅੱਜ ਦਾ ਸਮਾਗਮ ਬੜਾ ਮਹੱਤਵਪੂਰਨ ਰਿਹਾ, ਉਹਨਾਂ ਅੱਗੇ ਕਿਹਾ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਨਵੇਂ ਸਾਧਨਾ  ਵਿਚ ਲੈ ਕੇ ਜਾਵਾਂਗੇ; ਅਤੇ ਵਿਦਿਆਰਥੀਆ ਤੇ ਆਮ ਜਨਾ ਨਾਲ ਜੋੜਾਂਗੇ। ਸਮਾਗਮ ਦੇ ਆਖ਼ਰ ਵਿਚ ਪੰਜਾਬ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਅਰਵਿੰਦਰ ਸਿੰਘ ਢਿੱਲੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ।  ਇਸ ਸਮਾਗਮ ਵਿਚ ਪ੍ਰੀਤਮ ਰੁਪਾਲ, ਡਾ. ਸੁਰਿੰਦਰ ਗਿੱਲ, ਨਿੰਦਰ ਘੁਗਿਆਣਵੀ, ਅਵਤਾਰ ਸਿੰਘ ਪਤੰਗ, ਭੁਪਿੰਦਰ ਮਲਿਕ, ਜੈ ਸਿੰਘ ਛਿੱਬੜ, ਗੁਲ ਚੌਹਾਨ, ਬਲੀਜੀਤ ਦਵਿੰਦਰ ਦਮਨ, ਜਸ਼ਨਪ੍ਰੀਤ, ਏਕਤਾ, ਡਾ. ਸੁਖਦੇਵ ਸਿੰਘ ਸਿਰਸਾ, ਗੁਰਪ੍ਰੀਤ ਖੋਖਰ, ਨਾਟਕਕਾਰ ਰਾਜਵਿੰਦਰ ਸਮਰਾਲਾ, ਅਦਾਕਾਰਾ ਕਮਲਪ੍ਰੀਤ ਕੌਰ, ਸ਼ਾਇਰ ਰਮਨ ਸੰਧੂ, ਅਰਵਿੰਦਰ ਢਿੱਲੋਂ, ਦੀਪਕ ਚਨਾਰਥਲ, ਮਨਮੋਹਨ ਕਲਸੀ, ਲਾਭ ਸਿੰਘ ਖੀਵਾ, ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here