
ਮਾਨਸਾ 07 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਬਹੁਤ ਲੰਮੇ ਸਮੇਂ ਤੋਂ ਮਾਨਸਾ ਦੀ ਵੀ ਆਈ ਪੀ ਰੋਡ ਦਾ ਆਖਿਰ ਦੀ ਮੁਰੰਮਤ ਦਾ ਅੱਜ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਕੰਮ ਦੀ ਸ਼ੁਰੂਆਤ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੇ ਸਿੰਗਲਾ ਨੇ ਇਸ ਸਮੇਂ ਦੇਸ਼ ਦੇ ਸੀਨੀਅਰ ਕਿਸਾਨ ਆਗੂ ਰੁਲਦੂ ਸਿੰਘ , ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਭੈਣੀਬਾਘਾ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ ਬਲਵਿੰਦਰ ਸਿੰਘ ਕਾਕਾ ਤੇ ਤੋਂ ਟੱਕ ਲਵਾ ਕੇ ਕਰਵਾਈ। ਇਹ ਸੜਕ ਲੱਗਭੱਗ ਦੋ ਸਾਲ ਤੋਂ ਉੱਪਰ ਸਮੇਂ ਤੋਂ ਟੁੱਟੀ ਹੋਈ ਹੈ। ਇਸ ਸਮੇਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਨੀਨੂ . ਸਾਬਕਾ MC ਪੰਮੀ ਡੂੰਢਾ , ਸੀਨੀਅਰ ਐਡਵੋਕੇਟ ਪ੍ਰਿਥੀਪਾਲ ਸਿੰਘ ਸਿੱਧੂ , ਲੀਗਲ ਸੈੱਲ ਆਮ ਆਦਮੀ ਪਾਰਟੀ ਦੇ ਮਾਨਸਾ ਦੇ ਇਨਚਾਰਜ ਰਣਦੀਪ ਸ਼ਰਮਾ ਹਰਿੰਦਰ ਸਿੰਘ , ਗੁਰਸ਼ਰਨ ਸਿੰਘ ਮੂਸਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਮਾਨਸਾ ਰੋਜ਼ਾਨਾ ਅਜੀਤ ਦੇ ਸਟਾਫ ਰਿਪੋਰਟਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਕਰਨੈਲ ਸਿੰਘ ਪਰਮਿੰਦਰ ਮਾਨ ਸ਼ਾਮਲ ਸਨ।
