ਚੰਡੀਗੜ੍ਹ: ਲੌਕਡਾਊਨ ਦੌਰਾਨ ਬੰਦ ਕੀਤੀਆਂ ਗੀਆਂ ਬਲੱਡ ਰਿਲੇਸ਼ਨ ਰਜਿਸਟਰੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਮਾਲ ਮੰਤਰੀ ਗੁਰਪ੍ਰੀਤ ਕਾਂਗੜ ਨੇ ਇਹ ਐਲਾਨ ਕੀਤਾ ਹੈ। ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਬਲੱਡ ਰਿਲੇਸ਼ਨ ਰਜਿਸਟਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਮੌਜੂਦਾ ਸਮੇਂ ਸਿਰਫ਼ ਨਾਰਮਲ ਤੇ ਤਤਕਾਲ ‘ਚ ਹੀ ਰਜਿਸਟਰੀਆਂ ਹੋ ਰਹੀਆਂ ਸਨ।
ਸੂਬੇ ਦੇ ਸਾਰੇ ਤਹਿਸੀਲਦਾਰ ਤੇ ਰਜਿਸਟਰਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਕਾਂਗੜ ਨੇ ਨਾਲ ਹੀ ਇਹ ਸੰਕੇਤ ਵੀ ਦਿੱਤੇ ਕਿ ਬਲੱਡ ਰਿਲੇਸ਼ਨ ਰਜਿਸਟਰੀਆਂ ਕਰਾਉਣ ‘ਤੇ ਸਰਕਾਰ ਸਟੰਪ ਡਿਊਟੀ ਲਾਉਣ ਬਾਰੇ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਬਾਬਤ ਗੱਲਬਾਤ ਚੱਲ ਰਹੀ ਹੈ।