ਫਗਵਾੜਾ 5 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ 2025 ਦਾ ਸਵਾਗਤ ਗਰਮ ਕੰਬਲ ਵੰਡ ਕੇ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਬਾਬਾ ਮਨਜੀਤ ਸਿੰਘ ਬੇਦੀ ਸ਼ਾਮਲ ਹੋਏ। ਉਹਨਾਂ ਦੇ ਨਾਲ ਸ਼ਿੰਦਰ ਪਾਲ ਸਿੰਘ ਐਨ.ਆਰ.ਆਈ., ਐਡਵੋਕੇਟ ਕਰਨਜੀਤ ਸਿੰਘ ਬੇਦੀ ਤੇ ਤਾਰਾ ਚੰਦ ਚੁੰਬਰ ਵਿਸ਼ੇਸ਼ ਮਹਿਮਾਨਾਂ ਵਜੋਂ ਮੋਜੂਦ ਰਹੇ। ਸਮੂਹ ਪਤਵੰਤਿਆਂ ਨੇ ਕੰਬਲਾਂ ਦੀ ਵੰਡ ਕਰਦਿਆਂ ਹਾਜਰੀਨ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਹਮੇਸ਼ਾ ਸਬਰ ਤੇ ਸੰਤੋਖ ਰੱਖਣਾ ਚਾਹੀਦਾ ਹੈ। ਪਰਮਾਤਮਾ ਨੇ ਜੋ ਵੀ ਸਾਨੂੰ ਦਿੱਤਾ ਹੈ, ਉਸਦੇ ਲਈ ਸ਼ੁਕਰਾਨਾ ਕਰਨਾ ਚਾਹੀਦਾ ਹੈ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਵਾਰ 100 ਲੋੜਵੰਦ ਬੀਬੀਆਂ ਨੂੰ ਕੰਬਲ ਵੰਡੇ ਗਏ ਹਨ। ਉਹਨਾਂ ਦੱਸਿਆ ਕਿ ਲੋਹੜੀ ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਵੀ ਹਰ ਸਾਲ ਦੀ ਤਰ੍ਹਾਂ ਕੰਬਲਾਂ ਦੀ ਵੰਡ ਕੀਤੀ ਜਾਵੇਗੀ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਕਿ੍ਰਸ਼ਨ ਕੁਮਾਰ, ਐੱਸ.ਸੀ. ਚਾਵਲਾ, ਵਿਪਨ ਖੁਰਾਣਾ, ਰਮਨ ਨਹਿਰਾ, ਵਿਸ਼ਵਾਮਿੱਤਰ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।