
ਫਗਵਾੜਾ 2 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਪੰਦਰਾਂ ਦਿਨਾਂ ਦੇ ਅੰਤਰਾਲ ’ਤੇ ਲਗਾਏ ਜਾਣ ਵਾਲੇ ਫਿਜ਼ੀਓਥੈਰੇਪੀ ਦੇ ਫਰੀ ਕੈਂਪ ਐਲ.ਪੀ.ਯੂ ਦੇ ਫਿਜ਼ੀਓਥੈਰੇਪੀ ਵਿਭਾਗ ਤੋਂ ਪਹੁੰਚੀ ਡਾ: ਮਨੀਸ਼ਾ ਬੱਤਰਾ ਨੇ 35 ਲੋੜਵੰਦ ਮਰੀਜਾਂ ਦਾ ਫਿਜ਼ੀਓਥੈਰੇਪੀ ਵਿਧੀ ਰਾਹੀਂ ਇਲਾਜ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਅਗਲੇ ਇਲਾਜ ਲਈ ਲਵਲੀ ਫਿਜ਼ੀਓਥੈਰੇਪੀ ਸੈਂਟਰ (ਲਵਲੀ ਆਟੋਜ) ਜੀ.ਟੀ. ਰੋਡ ਫਗਵਾੜਾ ਵਿਖੇ ਆਉਣ ਦੀ ਹਦਾਇਤ ਕੀਤੀ ਅਤੇ ਦੱਸਿਆ ਕਿ ਸੈਂਟਰ ਵਿਚ ਸਾਰਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਕੈਂਪ ਦੇ ਕੋਆਰਡੀਨੇਟਰ ਗਗਨਦੀਪ ਸਿੰਘ ਅਨੁਸਾਰ ਇਸ ਕੈਂਪ ਵਿਚ ਸਰਵਾਈਕਲ, ਗੋਡਿਆਂ ਦੇ ਦਰਦ ਤੋਂ ਇਲਾਵਾ ਅਧਰੰਗ ਦਾ ਸ਼ਿਕਾਰ ਹੋਏ ਮਰੀਜ ਵਧੇਰੇ ਸਨ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 16 ਅਗਸਤ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਤਾਰਾ ਚੰਦ ਚੁੰਬਰ,ਵਿਸ਼ਵਾਮਿੱਤਰ ਸ਼ਰਮਾ ਆਦਿ ਹਾਜ਼ਰ ਸਨ।
