*ਬੁਢਲਾਡਾ 20 ਜੂਨ(ਸਾਰਾ ਯਹਾਂ/ਅਮਨ ਮੇਹਤਾ): ਕਰੋਨਾ ਮਹਾਮਾਰੀ ਦੋਰਾਨ ਲੋਕਾਂ ਦੀ ਸੇਵਾ ਕਰ ਰਹੀਆਂ ਸੰਸਥਾਵਾਂ ਨੂੰੁ ਉਸ ਸਮੇਂ ਮਹਿੰਗਾ ਪਿਆ ਪਰਿਵਾਰ ਨੂੰ ਮੁਆਵਜਾ ਦੇ ਕੇ ਖਹਿੜਾ ਛੁਡਾਉਣਾ ਪਿਆ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਕਰੋਨਾ ਪੀੜਤ ਮਰੀਜ਼ ਲਈ ਆਕਸੀਜਨ ਦਾ ਮੁਫਤ ਸਿਲੰਡਰ ਪ੍ਰਬੰਧ ਕਰਨ ਦੇ ਬਾਵਜੂਦ ਮਰੀਜ ਦੀ ਮੋਤ ਤੋ ਬਾਅਦ ਪਰਿਵਾਰ ਦੇ ਮੈਬਰਾਂ ਵੱਲੋਂ ਮੋਤ ਦਾ ਕਾਰਨ ਸੰਸਥਾ ਤੇ ਮੜ੍ਹ ਦਿੱਤਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਆਕਸੀਜਨ ਸਿਲੰਡਰ ਵਿੱਚ ਗੈਸ ਨਾ ਹੋਣ ਕਾਰਨ ਮਰੀਜ਼ ਦੀ ਮੌਤ ਹੋ ਗਈ ਅਤੇ ਮੁਆਵਜੇ ਦੀ ਮੰਗ ਕਰਦਿਆ ਦੋ ਲੱਖ ਰੁਪਏ ਵਸੂਲ ਕਰ ਲਿਆ। ਪਰਿਵਾਰ ਵੱਲੋਂ ਕੁਝ ਕਿਸਾਨ ਯੂਨੀਅਨਾਂ ਦੇ ਸਥਾਨਕ ਪੱਧਰ ਦੇ ਨੇਤਾਵਾਂ ਨੂੰ ਲੈ ਕੇ ਸੰਸਥਾ ਦੇ ਕੁੱਝ ਮੈਬਰਾਂ ਕੋਲ ਪੁੱਜੇ ਅਤੇ ਮ੍ਰਿਤਕ ਦੇ ਪਰਿਵਾਰ ਲਈ ਮੁਆਵਜੇ ਦੀ ਮੰਗ ਕਰਨ ਲੱਗੇ। ਸੰਸਥਾ ਨੇ ਕਿਸਾਨ ਯੂਨੀਅਨ ਦੇ ਦਬਾਓ ਨੂੰ ਮੱਦੇਨਜ਼ਰ ਰੱਖਦਿਆਂ ਦੋ ਲੱਖ ਰੁਪਏ ਦੇ ਕੇ ਖਹਿੜਾ ਛੁਡਾਉਣਾ ਹੀ ਮੁਨਾਸਿਫ ਸਮਝਿਆ। ਸ਼ਹਿਰ ਅੰਦਰ ਇਸ ਵਰਤਾਰੇ ਕਾਰਨ ਜਿੱਥੇ ਸਮਾਜ ਸੇਵੀ ਸੰਸਥਾਵਾ ਵਿੱਚ ਰੋਸ ਪਾਇਆ ਜਾ ਰਿਹਾ ਹੈ ਉੱਥੇ ਪਰਿਵਾਰ ਵੱਲੋਂ ਬਣਾਏ ਗਏ ਦਬਾਅ ਬਣਾ ਕੇ ਪੈਸੇ ਲੈਣ ਦੀ ਨਿਖੇਧੀ ਕੀਤੀ ਜਾ ਰਹੀ ਹੈ। ਸ਼ਹਿਰ ਦੇ ਬੁੱਧੀਜੀਵੀ ਲੋਕਾਂ ਨੇ ਇਸ ਵਰਤਾਰੇ ਤੇ ਚਿੰਤਾ ਪ੍ਰਗਟ ਕਰਦਿਆ ਅਫਸੋਸ ਜਾਹਿਰ ਕੀਤਾ ਕਿ ਇਸ ਘਟਨਾ ਨਾਲ ਸਮਾਜ ਸੇਵੀ ਸੰਸਥਾਵਾ ਅਤੇ ਲੋਕਾਂ ਦਾ ਮਲੋਬਲ ਡਿੱਗ ਚੁੱਕਾ ਹੈ। ਲੋੜ ਹੈ ਅਜਿਹੇ ਲੋਕਾਂ ਨੂੰ ਜ਼ੋ ਸੰਸਥਾਵਾਂ ਨੂੰ ਬਲੈਕਮੇਲ ਕਰਕੇ ਨਿਸ਼ਾਨਾ ਬਣਾ ਰਹੇ ਹਨ। ਸ਼ਹਿਰ ਦੇ ਲੋਕਾਂ ਨੇ ਐਸ ਐਸ ਪੀ ਮਾਨਸਾ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਬਲੈਕਮੇਲ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਦੀ ਜਾਵੇ।