ਮਾਨਸਾ 06 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ)
ਸ਼੍ਰੀ ਅਮਨ ਗਰਗ ਸੂਲਰ ਰਾਸ਼ਟਰੀ ਪ੍ਰਮੁੱਖ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਦੀ ਸਰਪ੍ਰਸਤੀ ਵਿੱਚ ਮਿਸ ਸੀਮਾ ਭਾਰਗਵ ਚੈਅਰਪਰਸਨ ਮਹਿਲਾ ਵਿੰਗ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਅਹੁਦੇਦਾਰਾਂ ਨੇ ਜੂਨ 1984 ਦੇ “ਬਲੂ ਸਟਾਰ ਅਪ੍ਰੇਸ਼ਨ” ਦੌਰਾਨ ਸ਼ਹੀਦ ਹੋਏ ਫੌਜ ਦੇ ਜਵਾਨਾਂ, ਪੰਜਾਬ ਪੁਲਸ ਦੇ ਮੁਲਾਜ਼ਮਾਂ ਤੇ ਸੈਂਕੜੇ ਨਿਰਦੋਸ਼ ਸ਼ਰਧਾਲੂਆਂ ਦੇ ਹੋਏ ਕਤਲੇਆਮ ਨੂੰ ਮੰਦਭਾਗੀ ਘਟਨਾ ਦੱਸਦੇ ਹੋਏ ਸ਼ਹੀਦਾ ਨੂੰ ਯਾਦ ਕਰਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਮੰਦਿਰਾ ਵਿੱਚ ਹਵਨ ਕਰਵਾ ਕੇ ਸੱਚੀ ਸ਼ਰਧਾ ਤੇ ਨਿਸ਼ਟਾ ਨਾਲ ਸਰਧਾਂਜਲੀ ਦਿੱਤੀ ਗਈ ਤੇ ਨਾਲ ਹੀ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।
ਇਸ ਸਰਧਾਂਜਲੀ ਸਮਾਰੋਹ ਵਿੱਚ ਕੌਮੀ ਪ੍ਰਮੁੱਖ ਅਮਨ ਗਰਗ ਸੂਲਰ ਨੇ ਕਿਹਾ ਕਿ ਜਿਵੇਂ ਅੱਤ ਤੇ ਅੰਤ ਦਾ ਵੈਰ ਹੁੰਦਾ ਹੈ ਉਵੇਂ ਹੀ ਉਸ ਵਕਤ ਦੀ ਭਾਰਤ ਸਰਕਾਰ ਨੇ ਪੰਜਾਬ ਵਿੱਚ ਅੱਤਵਾਦ ਤੇ ਵੱਖਵਾਦ ਵੱਲੋ ਮਚਾਈ ਅੱਤ ਨੂੰ ਠੱਲ ਪਾਉਣ ਲਈ ਮਜਬੂਰਨ 3 ਜੂਨ 1984 ਨੂੰ ਬਲੂ ਸਟਾਰ ਅਪ੍ਰੇਸ਼ਨ ਚਲਵਾਕੇ 6 ਜੂਨ ਤੱਕ ਖਾਲਿਸਤਾਨੀ ਅੱਤਵਾਦੀਆਂ ਦਾ ਖ਼ਾਤਮਾ ਕਰਕੇ ਮੋਰਚਾ ਫ਼ਤਹਿ ਕਰ ਲਿਆ ਸੀ ਇਸ ਆਪ੍ਰੇਸ਼ਨ ਦੌਰਾਨ ਫੌਜੀ ਵੀਰਾਂ, ਪੁਲਸ ਮੁਲਾਜ਼ਮਾਂ ਤੇ ਅਨੇਕਾਂ ਬੇਕਸੂਰ ਲੋਕਾਂ ਦੀਆ ਕੀਮਤੀ ਜਾਨਾ ਦਾ ਵੀ ਬੁਹਤ ਭਾਰੀ ਨੁਕਸਾਨ ਹੋਇਆ ਸੀ।
ਇਸ ਮੌਕੇ ਸੀਮਾ ਭਾਰਗਵ ਚੈਅਰਪਰਸਨ ਮਹਿਲਾ ਵਿੰਗ ਨੇ ਕਿਹਾ ਕਿ ਅਸੀਂ ਅੱਜ ਜੋ ਬਿਨਾਂ ਕੋਈ ਡਰ, ਖੌਫ ਤੇ ਭੈਅ ਮੁਕਤ ਜਿੰਦਗੀ ਜੀਅ ਰਹੇ ਹਾਂ ਇਹ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਦੇਣ ਹੈ ਅਤੇ ਨਾਲ ਹੀ ਕਿਹਾ ਅੱਤਵਾਦ ਦੇ ਖਾਤਮੇ ਚ ਅਹਿਮ ਭੂਮਿਕਾ ਨਿਭਾਉਣ ਵਾਲੀਆ ਮਹਾਨ ਸਖਸ਼ੀਅਤਾਂ ਸਵ ਸ. ਬੇਅੰਤ ਸਿੰਘ, ਜਨਰਲ ਅਰੁਣ ਵੈਦਿਆ, ਲੈਫਟੀਨੈਂਟ ਜਨਰਲ ਕੁਲਦੀਪ ਬਰਾੜ ਤੇ ਸਾਬਕਾ ਡੀ ਜੀ ਪੀ ਪੰਜਾਬ ਸ਼੍ਰੀ ਕੇ. ਪੀ. ਐੱਸ ਗਿੱਲ ਜੀ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ, ਇੰਨ ਮਹਾਨ ਯੋਧਿਆਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਅਨਮੋਲ ਸਿੰਘ ਤਲਵੰਡੀ ਸਾਬੋ ( ਬਲਾਕ ਪ੍ਰਧਾਨ)
ਰਵਇੰਦਰਜੀਤ ਕੌਰ ਮਾਨਸ਼ਾਇਆ ਮਾਨਸਾ ਮਹਿਲਾ ਵਿੰਗ (ਜੁਆਇੰਟ ਸ਼ੈਕਟਰੀ )
ਮਲਕੀਤ ਕੋਰ ਬਠਿੰਡਾ ਮਹਿਲਾ ਵਿੰਗ (ਜੁਆਇੰਟ ਸ਼ੈਕਟਰੀ )
ਜਸਵਿੰਦਰ ਕੋਰ ਮੋਗਾ ( ਬਲਾਕ ਪ੍ਰਧਾਨ)
ਸੰਦੀਪ ਕੋਰ. ਮਨਪ੍ਰੀਤ ਕੋਰ. ਦਲਜੀਤ ਕੋਰ ਚਹਿਲ ,ਸੋਮਵਤੀ , ਮਿੰਟੀ, ਚਹਿਲ ਜਸਵਿੰਦਰ ਸਿੰਘ ,ਰਾਮ ਸਿੰਘ ਇਸ ਮੋਕੇ ਹਾਜ਼ਰ ਸਨ