ਮਾਨਸਾ, 13—07—2022. (ਸਾਰਾ ਯਹਾਂ/ ਬੀਰਬਲ ਧਾਲੀਵਾਲ ) ਸ੍ਰੀ ਗੌਰਵ ਤ ੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲ ੋ ਪ੍ਰੇੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ./ਭਗੌੜਿਆਂ ਅਤੇ ਪੈਰੋਲ ਜੰਪਰਾਂ ਨੂੰ ਗ੍ਰਿਫਤਾਰ ਕਰਨ
ਲਈ ਵਿਸੇਸ ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ ਹੇਠ ਲਿਖੇ ਪੈਰੋਲ ਜੰਪਰ
ਨ ੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਮੁਕੱਦਮਾ ਨੰਬਰ 20 ਮਿਤੀ 26—03—2019 ਅ/ਧ 376,363,366—ਏ,120—ਬੀ. ਹਿੰ:ਦੰ: ਅਤੇ
3,4,5 ਪਾਕਸੋ ਐਕਟ ਥਾਣਾ ਜੋਗਾ ਦਾ ਕੈਦੀ ਕੁਲਦੀਪ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਬੁਰਜ ਹਰੀ ਜੋ ਜਿਲਾ ਜੇਲ੍ਹ
ਮਾਨਸਾ ਵਿਖੇ 10 ਸਾਲ ਦੀ ਸਜਾਂ ਕੱਟ ਰਿਹਾ ਸੀ। ਇਹ ਕੈਦੀ ਮਿਤੀ 13—04—2022 ਤੋਂ ਮਿਤੀ 05—06—2022
ਤੱਕ 8 ਹਫਤਿਆਂ ਦੀ ਪੈਰੋਲ (ਛੁ ੱਟੀ) ਪਰ ਆਇਆ ਸੀ ਪਰ ਇਹ ਛੁੱਟੀ ਕੱਟਣ ਤੋਂ ਬਾਅਦ ਮਿਤੀ 05—06—2022
ਨੂੰ ਜਿਲਾ ਜੇਲ੍ਹ ਮਾਨਸਾ ਵਿਖੇ ਹਾਜ਼ਰ ਨਹੀ ਹੋਇਆ ਅਤੇ ਪੈਰੋਲ ਜੰਪਰ ਬਣ ਗਿਆ। ਸ:ਥ: ਸੁਰੇਸ਼ ਕੁਮਾਰ ਪੀ.ਓ.
ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਨੂ ੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ
ਇੰਚਾਰਜ ਪੁਲਿਸ ਚੌਕੀ ਠੂਠਿਆਵਾਲੀ (ਥਾਣਾ ਸਦਰ ਮਾਨਸਾ) ਦੇ ਹਵਾਲੇ ਕੀਤਾ ਗਿਆ ਹੈ।