
ਰਾਮਪੁਰਾ 6 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ):
ਸੂਬਾ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ” ਤਹਿਤ ਬਲਾਕ ਰਾਮਪੁਰਾ ਦੇ ਕਰਵਾਏ ਗਏ ਮੁਕਾਬਲੇ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਗਏ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਐਥਲੈਟਿਕਸ ਮੁਕਾਬਲਿਆਂ ਵਿੱਚ 100 ਮੀਟਰ ਅੰਡਰ 21 ਤੋਂ 30 ਵਿੱਚ ਅਜੇ ਪ੍ਰਤਾਪ ਨੇ ਪਹਿਲਾਂ, ਗੁਰਵਿੰਦਰ ਸਿੰਘ ਨੇ ਦੂਜਾ,56 ਤੋਂ 65 ਸਾਲ ਵਿੱਚ ਗੁਰਦੀਪ ਸਿੰਘ ਨੇ ਪਹਿਲਾਂ, ਨਿਰਮਲ ਸਿੰਘ ਦੂਜਾ,400 ਮੀਟਰ ਵਿੱਚ ਧਰਮਪਾਲ ਨੇ ਪਹਿਲਾਂ, ਨਿਰਮਲਜੀਤ ਸਿੰਘ ਨੇ ਦੂਜਾ,ਗੋਲਾ 31 ਤੋਂ 40 ਵਿੱਚ ਸੁਖਜਿੰਦਰ ਸਿੰਘ ਨੇ ਪਹਿਲਾਂ, ਗੁਰਵਿੰਦਰ ਸਿੰਘ ਨੇ ਦੂਜਾ,ਲੰਬੀ ਛਾਲ ਅੰਡਰ 17 ਵਿੱਚ ਹਰਜੋਤ ਸ਼ਰਮਾ ਨੇ ਪਹਿਲਾਂ, ਕਰਨਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ 14ਕਬੱਡੀ ਨੈਸ਼ਨਲ ਸਟਾਈਲ ਮੁੰਡੇ ਵਿੱਚ ਆਦਰਸ਼ ਸਕੂਲ ਚਾਉਕੇ ਨੇ ਪਹਿਲਾਂ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਨੇ ਦੂਜਾ,ਅੰਡਰ 17 ਵਿੱਚ ਪਿੰਡ ਚਾਉਕੇ ਨੇ ਪਹਿਲਾਂ, ਹਰਗੋਬਿੰਦ ਸਿੰਘ ਸਕੂਲ ਪਿੱਛੋਂ ਨੇ ਦੂਜਾ, ਫੁੱਟਬਾਲ ਅੰਡਰ 14 ਮੁੰਡੇ ਵਿੱਚ ਰਾਮਪੁਰਾ ਪਿੰਡ ਨੇ ਪਹਿਲਾਂ,ਮੰਡੀ ਕਲਾਂ ਨੇ ਦੂਜਾ, ਅੰਡਰ 17 ਵਿੱਚ ਪਿੱਥੋ ਨੇ ਪਹਿਲਾਂ, ਗਿੱਲ ਕਲਾਂ ਨੇ ਦੂਜਾ, ਵਾਲੀਬਾਲ ਸਮੈਸਿੰਗ ਅੰਡਰ 17 ਵਿੱਚ ਢੱਡੇ ਨੇ ਪਹਿਲਾਂ,ਮੰਡੀ ਕਲਾਂ ਨੇ ਦੂਜਾ,ਅੰਡਰ 21 ਵਿੱਚ ਦੂਨ ਪਬਲਿਕ ਸਕੂਲ ਕਰਾੜਵਾਲਾ ਨੇ ਪਹਿਲਾਂ, ਫਤਿਹ ਗਰੁੱਪ ਰਾਮਪੁਰਾ ਨੇ ਦੂਜਾ,21 ਤੋਂ 30 ਸਾਲ ਵਿੱਚ ਬੱਲੋਂ ਨੇ ਪਹਿਲਾਂ,ਮੰਡੀ ਕਲਾਂ ਨੇ ਦੂਜਾ,31 ਤੋਂ 40 ਵਿੱਚ ਚਾਉਕੇ ਨੇ ਪਹਿਲਾਂ,ਮੰਡੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਅਮਰਦੀਪ ਸਿੰਘ, ਜਸਵਿੰਦਰ ਸਿੰਘ ਚਾਹਲ, ਲਵਪ੍ਰੀਤ ਸਿੰਘ ਰੱਲਾ,ਮਨਦੀਪ ਸਿੰਘ ਕਨਵੀਨਰ, ਕੇਵਲ ਸਿੰਘ ਕਨਵੀਨਰ, ਇਕਬਾਲ ਸਿੰਘ ਕਨਵੀਨਰ, ਇੰਦਰਜੀਤ ਸਿੰਘ ਕਨਵੀਨਰ, ਗੁਰਜੰਟ ਸਿੰਘ ਕਨਵੀਨਰ,ਲੈਕਚਰਾਰ ਗੁਰਪਾਲ ਸਿੰਘ ਮੰਡੀ ਕਲਾਂ,ਜਗਜੀਤ ਸਿੰਘ ਵਾਲੀਬਾਲ ਕੋਚ, ਹਰਪ੍ਰੀਤ ਸਿੰਘ ਵਾਲੀਬਾਲ ਕੋਚ, ਬਲਵਿੰਦਰ ਕੌਰ ਕਬੱਡੀ ਕੋਚ, ਗੁਰਜੀਤ ਸਿੰਘ, ਰੁਪਿੰਦਰ ਸਿੰਘ,ਮਨਪ੍ਰੀਤ ਸਿੰਘ, ਜਗਦੇਵ ਸਿੰਘ,ਗੁਰਜੀਤ ਸਿੰਘ ਝੱਬਰ, ਬਲਰਾਜ ਕੌਰ,ਮੈਡਮ ਨਿਤੀ, , ਗਗਨਦੀਪ ਸਿੰਘ, ਹਰਪ੍ਰੀਤ ਸ਼ਰਮਾ, ਜਗਦੇਵ ਸਿੰਘ,, ਭੁਪਿੰਦਰ ਸਿੰਘ, ਹਰਪ੍ਰੀਤ ਸ਼ਰਮਾ, ਸਿਮਰਜੀਤ ਸਿੰਘ, ਕਰਮਜੀਤ ਕੌਰ, ਰੁਪਿੰਦਰ ਰਿਸ਼ੀ ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਮਨਦੀਪ ਸਿੰਘ, ਅਮਨਦੀਪ ਕੌਰ ਹਾਜ਼ਰ ਸਨ।
