*ਬਲਾਕ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ*

0
25

ਬਠਿੰਡਾ 17 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

 ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸਤੀਸ਼ ਕੁਮਾਰ, ਉਪ ਜਿਲਾ ਸਿੱਖਿਆ ਅਫਸਰ ਸ੍ਰ. ਇਕਬਾਲ ਸਿੰਘ ਬੁੱਟਰ, ਜਿਲ੍ਹਾ ਗਾਈਡੈਂਸ ਕੌਂਸਲਰ ਰਾਜਵੀਰ ਸਿੰਘ ਔਲਖ ਦੇ ਨਿਰਦੇਸ਼ਾਂ ਤਹਿਤ ਬਲਾਕ ਗੋਨਿਆਣਾ ਦੇ ਪ੍ਰਤਿਭਾ ਖੋਜ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਮੰਡੀ (ਲੜਕੇ) ਵਿਖੇ ਇੰਚਾਰਜ ਪ੍ਰਿੰਸੀਪਲ ਕਰਮਜੀਤ ਸਿੰਘ ,ਕਰੀਅਰ ਕੌਂਸਲਰ ਦੀਪਕ ਨਾਗਪਾਲ ਅਤੇ ਬਲਾਕ ਗਾਈਡੈਂਸ ਕੌਂਸਲਰ ਬਲਰਾਜ ਸਿੰਘ ਸਰਾਂ ਦੀ ਅਗਵਾਈ ਹੇਠ ਕਰਵਾਏ ਗਏ ਜਿਸ ਵਿੱਚ ਬਲਾਕ ਗੋਨਿਆਣਾ ਦੇ ਸਾਰੇ ਹਾਈ ਅਤੇ ਸੈਕੰਡਰੀ ਸਕੂਲਾਂ ਦੇ ਬੱਚਿਆਂ ਨੇ ਸੱਤ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਕਵਿਤਾ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਨਥਾਣਾ ਦੀ ਵਿਦਿਆਰਥਣ ਸਿਮਰਜੀਤ ਕੌਰ ਨੇ ਪ੍ਰਾਪਤ ਕੀਤਾ ,ਦੂਜਾ ਸਥਾਨ ਸਰਕਾਰੀ ਹਾਈ ਸਕੂਲ ਨੇਹੀਂਆਵਾਲਾ ਦੀ ਨਵਜੋਤ ਕੌਰ ਅਤੇ ਤੀਜਾ ਸਥਾਨ ਸਰਕਾਰੀ ਹਾਈ ਸਕੂਲ ਹਰਾਏਪੁਰ ਦੀ ਏਕਮਜੋਤ ਕੌਰ ਨੇ ਪ੍ਰਾਪਤ ਕੀਤਾ। ਗੀਤ ,ਲੋਕ ਗੀਤ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਸਰਕਾਰੀ ਸੈਕੰਡਰੀ ਸਕੂਲ ਭੋਖੜਾ ਸਕੂਲ ਦੇ ਗੁਰਵੀਰ ਸਿੰਘ ਨੇ ਪ੍ਰਾਪਤ ਕੀਤਾ ਦੂਸਰਾ ਸਥਾਨ ਸਰਕਾਰੀ ਸੈਕੰਡਰੀ ਸਕੂਲ ਜੀਦਾ ਦੀਆਂ ਵਿਦਿਆਰਥਣਾਂ ਰੋਮਾ ਰਾਣੀ ਅਤੇ ਕਮਲਪ੍ਰੀਤ ਕੌਰ ਅਤੇ ਤੀਸਰਾ ਸਥਾਨ ਖੇਮੂਆਣਾ ਦੇ ਸੋਨੂ ਸਿੰਘ ਨੇ ਪ੍ਰਾਪਤ ਕੀਤਾ ।ਇਸੇ ਤਰ੍ਹਾਂ ਭਾਸ਼ਣ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਸਰਕਾਰੀ ਸੈਕੰਡਰੀ ਸਕੂਲ ਖੇਮੂਆਣਾ ਦੀ ਜੈਸਮੀਨ ਕੌਰ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਨੇਹੀਆਵਾਲਾ ਦੀ ਏਕਤਾ ਤੇ ਤੀਸਰੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ)ਗੋਨਿਆਣਾ ਮੰਡੀ ਦੇ ਹਰਿਮੰਦਰ ਸਿੰਘ ਅਤੇ ਸਰਕਾਰੀ ਹਾਈ ਸਕੂਲ ਸੇਮਾ ਦੀ ਨਿਸ਼ੂ ਕੌਰ ਨੇ ਸਾਂਝੇ ਤੌਰ ਤੇ ਪ੍ਰਾਪਤ ਕੀਤਾ। ਨਾਟਕ ਅਤੇ ਇਕਾਂਗੀ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਸਰਕਾਰੀ ਸੈਕੰਡਰੀ ਸਕੂਲ ਖੇਮੂਆਣਾ , ਦੂਸਰਾ ਸਥਾਨ ਸਰਕਾਰੀ ਸੈਕੰਡਰੀ ਸਕੂਲ ਜੰਡਾਂ ਵਾਲਾ ਤੇ ਤੀਸਰਾ ਸਥਾਨ ਸਰਕਾਰੀ ਕੰਨਿਆ ਸਕੂਲ ਗੋਨਿਆਣਾ ਮੰਡੀ ਦੀ ਟੀਮ ਨੇ ਪ੍ਰਾਪਤ ਕੀਤਾ। ਚਿੱਤਰ ਕਲਾ ਵਿੱਚੋਂ ਪਹਿਲਾ ਸਥਾਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਗੋਨਿਆਣਾ ਮੰਡੀ ਦੀ ਸਿਮਰਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਪੇਂਟਿੰਗ ਮੁਕਾਬਲੇ ਵਿੱਚੋਂ ਪਹਿਲਾਂ ਸਥਾਨ ਸਰਕਾਰੀ ਸੈਕੰਡਰੀ ਸਕੂਲ ਆਕਲੀਆ ਕਲਾਂ ਦੇ ਅਰਸ਼ਦੀਪ ਸਿੰਘ ਅਤੇ ਕਲੇ ਮਾਡਲਿੰਗ ਵਿੱਚੋਂ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਅਬਲੂ ਦੀ ਅਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਦੌਰਾਨ  ਜੱਜਮੈਂਟ ਦੀ ਭੂਮਿਕਾ ਪਰਮਜੀਤ ਸਿੰਘ ਰਾਮਗੜੀਆ, ਗੁਰਪ੍ਰੀਤ ਸਿੰਘ ਜੰਡਾਂਵਾਲਾ, ਲੈਕਚਰਾਰ ਸਰਬਜੀਤ ਸ਼ਰਮਾਂ, ਲੈਕਚਰਾਰ ਰਾਜਵੀਰ ਕੌਰ, ਲੈਕਚਰਾਰ ਜਸਪ੍ਰੀਤ ਕੌਰ, ਸੁਨੀਲ ਚਾਵਲਾ ਦਿਉਣ,ਲੈਕਚਰਾਰ ਗੁਰਪ੍ਰੀਤ ਸਿੰਘ ਭੋਖੜਾ, ਰੇਸ਼ਮ ਸਿੰਘ ਭਰੀ ,ਉਸਤਾਦ ਗਾਇਕ ਰਵੀ ਸ਼ਰਮਾ ਨੇ ਨਿਭਾਈ। ਇਹਨਾਂ ਸੱਤ ਵੰਨਗੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ 22 ਤਰੀਕ ਨੂੰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।ਇਸ ਮੌਕੇ ਸਕੂਲ ਇੰਚਾਰਜ ਕਰਮਜੀਤ ਸਿੰਘ ਅਤੇ ਬਾਕੀ ਅਧਿਆਪਕਾਂ ਵੱਲੋਂ ਇਹਨਾਂ ਜੇਤੂ ਬੱਚਿਆਂ ਨੂੰ ਹੌਂਸਲਾ ਅਫ਼ਜਾਈ ਲਈ ਸਨਮਾਨਿਤ ਵੀ ਕੀਤਾ ਗਿਆ ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਵੰਸਦੀਪ ਕੌਰ,ਲੈਕਚਰਾਰ ਰਮਨੀਤ ਕੌਰ ਨਥਾਣਾ, ਲੈਕਚਰਾਰ ਮਨਜੀਤ ਕੌਰ,  ਲੈਕਚਰਾਰ ਅਲਕਾ ਰਾਣੀ , ਲੈਕਚਰਾਰ ਅਣੂ ਖੇਮੂਆਣਾ,ਗੁਰਸ਼ਰਨ ਸਿੰਘ ਪੂਹਲੀ, ਸੀਮਾ ਸੁਸ਼ੀਲ ਦੇਵੀ, ਸੁਖਜੀਤ ਕੌਰ ਮਹਿਮਾ ਸਰਜਾ, ਕਲਪਨਾ ਗੋਇਲ, ਗੁਰਮੀਤ ਕੌਰ , ਪੂਜਾ ਰਾਣੀ ਹਰਸਦੀਪ ਭੁੱਲਰ, ਰਮਨਦੀਪ ਕੌਰ ਆਕਲੀਆ, ਮਮਤਾ ਰਾਣੀ ਅਬਲੂ ,  ਰੁਪਿੰਦਰ ਕੌਰ ਹਰਰਾੲਏਪੁਰ, ਮਮਤਾ ਰਾਣੀ ਬੁਲਾਡੇਵਾਲਾ, ਰਜਨੀ ਬਾਲਾ ਜੀਦਾ ਆਦਿ ਅਧਿਆਪਕ ਹਾਜ਼ਿਰ ਸਨ।

LEAVE A REPLY

Please enter your comment!
Please enter your name here