ਮਾਨਸਾ, 03 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-03 ਦੇ ਤਹਿਤ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਬਲਾਕ ਮਾਨਸਾ ਵਿਖੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ੍ਰ. ਗੁਰਪ੍ਰੀਤ ਸਿੰਘ ਭੁੱਚਰ ਅਤੇ ਬਲਾਕ ਭੀਖੀ ਦੇ ਭਾਈ ਬਹਿਲੋ ਖਾਲਸਾ ਕਾਲਜ (ਗਰਲਜ਼), ਫਫੜੇ ਭਾਈ ਕੇ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ ਸ੍ਰੀ ਰਾਜ ਕੁਮਾਰ ਨੇ ਖੇਡਾਂ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਵੀ ਮੌਜੂਦ ਸਨ।
ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਮੁੰਡੇ ਕੁੜੀਆਂ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ ਜਿਸ ਤਹਿਤ ਖਿਡਾਰੀਆਂ ਨੂੰ ਵੱਖ ਵੱਖ ਖੇਡਾਂ ਵਿਚ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਟੂਰਨਾਮੈਂਟਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਰਾਜ ਕੁਮਾਰ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦੁਆਰਾ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਕੀਤਾ ਗਿਆ ਸ਼ਲਾਘਾਯੋਗ ਉਪਰਾਲਾ ਹੈ ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਜਿੱਥੇ ਨਸਿ਼ਆਂ ਵਰਗੀ ਅਲ੍ਹਾਮਤ ਤੋਂ ਦੂਰ ਰਹਿੰਦੇ ਹਨ ਉੱਥੇ ਹੀ ਵਿਸ਼ਵ ਪੱਧਰ ਤੇ ਆਪਣਾ, ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰੀਰਿਕ ਤੇ ਮਾਨਸਿਕ ਤੰਦਰੁਸਤੀ ਲਈ ਨੌਜਵਾਨਾਂ ਦਾ ਖੇਡ ਮੈਦਾਨਾਂ ਨਾਲ ਜੁੜਨਾ ਲਾਜ਼ਮੀ ਹੈ।
ਅੱਜ ਅੰਡਰ-17 ਵਰਗ ਮੁੰਡੇ ਅਤੇ ਕੁੜੀਆਂ ਦੇ ਵੱਖ ਵੱਖ ਗੇਮਾਂ ’ਚ ਕਰਵਾਏ ਗਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਲੜਕੀਆਂ ਵਿਚ ਮਾਨਸਾ ਪਹਿਲੇ ਅਤੇ ਬੁਰਜ ਢਿੱਲਵਾਂ ਦੂਜੇ ਸਥਾਨ ’ਤੇ ਰਿਹਾ। ਖੋ ਖੋ ਅੰਡਰ-17 ਲੜਕੀਆਂ ਵਿਚ ਸਰਕਾਰੀ ਹਾਈ ਸਕੂਲ ਚਕੇਰੀਆਂ ਨੇ ਪਹਿਲਾ ਅਤੇ ਸਰਕਾਰੀ ਸੈਕੰਡਰੀ ਸਕੂਲ ਖਿਆਲਾ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ। 100 ਮੀਟਰ ਰੇਸ ਲੜਕੀਆ ਫਾਈਨਲ ਵਿਚ ਸੋਨੀ ਕੌਰ ਚਕੇਰੀਆਂ ਨੇ ਪਹਿਲਾ, ਜਸਪ੍ਰੀਤ ਕੌਰ ਮਾਨਸਾ ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਬੁਰਜ ਹਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੇ ਫਾਈਨਲ ਵਿਚ ਮਨਪ੍ਰੀਤ ਸਿੰਘ ਮਾਨਸਾ ਨੇ ਪਹਿਲਾ, ਨਵਜੋਤ ਸਿੰਘ ਸਮਰ ਫੀਲਡ ਸਕੂਲ ਮਾਨਸਾ ਨੇ ਦੂਜਾ ਅਤੇ ਮਹਿਕਦੀਪ ਸਿੰਘ ਐਮੀਨੈਂਸ ਸਕੂਲ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀਟਰ ਲੜਕੇ ਫਾਈਨਲ ਵਿਚ ਪ੍ਰਭਦੀਪ ਸਿੰਘ ਸਮਰਫੀਲਡ ਸਕੂਲ ਮਾਨਸਾ ਨੇ ਪਹਿਲਾ, ਨਵਜੋਤ ਸਿੰਘ ਸਮਰ ਫੀਲਡ ਸਕੂਲ ਮਾਨਸਾ ਨੇ ਦੂਜਾ ਅਤੇ ਜਸਵੀਰ ਸਿੰਘ ਖਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ 200 ਮੀਟਰ ਲੜਕੀਆਂ ਫਾਈਨਲ ਵਿਚ ਮਰੀਅਮ ਖਿਆਲਾ ਕਲਾਂ ਨੇ ਪਹਿਲਾ, ਸਿਮਰਨ ਕੌਰ ਨੰਗਲ ਕਲਾਂ ਨੇ ਦੂਜਾ ਅਤੇ ਮਨਜੋਤ ਕੌਰ ਚਕੇਰੀਆਂ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਲੜਕੇ ਫਾਈਨਲ ਵਿਚ ਪ੍ਰਭਦੀਪ ਸਿੰਘ ਸਮਰ ਫੀਲਡ ਸਕੂਲ ਮਾਨਸਾ ਨੇ ਪਹਿਲਾ, ਮੋਹਿਤ ਸ.ਸ.ਸ.ਸ. ਖਿਆਲਾ ਨੇ ਦੂਜਾ ਅਤੇ ਮਨਰਾਜ ਸਿੰਘ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਫਾਈਨਲ ਲੜਕੀਆਂ ਵਿਚ ਜਸਕਰਨ ਕੌਰ ਚਕੇਰੀਆਂ ਨੇ ਪਹਿਲਾ, ਖੁਸ਼ਪ੍ਰੀਤ ਕੌਰ ਖਿਆਲਾ ਕਲਾਂ ਨੇ ਦੂਜਾ, ਪ੍ਰਦੀਪ ਕੌਰ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
1500 ਮੀਟਰ ਫਾਈਨਲ ਲੜਕੇ ਵਿਚ ਲਖਵਿੰਦਰ ਸਿੰਘ ਸਮਰ ਫੀਲਡ ਸਕੂਲ ਮਾਨਸਾ ਨੇ ਪਹਿਲਾ, ਵਿਨੈ ਸਿੰਘ ਸਰਕਾਰੀ ਮਿਡਲ ਸਕੂਲ ਜੰਡਵਾਲਾ ਨੇ ਦੂਜਾ ਅਤੇ ਜਸਪਾਲ ਸਿੰਘ ਨੰਗਲ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 300 ਮੀਟਰ ਲੜਕੇੇ ਵਿਚ ਲਖਵਿੰਦਰ ਸਿੰਘ ਸਮਰ ਫੀਲਡ ਸਕੂਲ ਮਾਨਸਾ ਨੇ ਪਹਿਲਾ, ਮਹਿਕਪ੍ਰੀਤ ਸਿੰਘ ਆਰੀਆ ਸਕੂਲ ਮਾਨਸਾ ਨੇ ਦੂਜਾ ਅਤੇ ਪ੍ਰੀਤ ਸਿੰਘ ਨੰਗਲ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 3000 ਮੀਟਰ ਫਾਈਨਲ ਲੜਕੀਆਂ ਵਿਚ ਅੰਜੂ ਕੌਰ ਸਰਕਾਰੀ ਹਾਈ ਸਕੂਲ ਚਕੇਰੀਆਂ ਅੱਵਲ ਰਹੇ। ਅੰਡਰ-17 ਲੜਕੇ ਕਬੱਡੀ ਨੈਸ਼ਨਲ ਸਟਾਈਲ ਵਿਚ ਨਰਿੰਦਰਪੁਰਾ ਪਹਿਲੇ ਅਤੇ ਖੋਖਰ ਕਲਾਂ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੀਆਂ ਸ਼ੂਟਿੰਗ ਤੇ ਵਾਲੀਬਾਲ ਵਿਚ ਭਾਈ ਬਹਿਲੇ ਖਾਲਸਾ ਗਰਲਜ਼ ਕਾਲਜ਼ ਫਫੜੇ ਅੱਵਲ ਰਿਹਾ। ਵਾਲੀਬਾਲ ਅੰਡਰ-17 ਲੜਕਿਆਂ ਵਿਚ ਸ.ਸ. ਸਕੂਲ ਮੱਤੀ ਪਹਿਲੇ ਅਤੇ ਖੀਵਾ ਖੁਰਦ ਦੂਜੇ ਸਥਾਨ ’ਤੇ ਰਿਹਾ।
ਇਸੇ ਤਰ੍ਹਾਂ ਭੀਖੀ ਬਲਾਕ ’ਚ ਖੋ-ਖੋ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਮੋਹਰ ਸਿੰਘ ਵਾਲੇ ਨੇ ਪਹਿਲਾ, ਸਰਕਾਰੀ ਹਾਈ ਸਕੂਲ ਹੀਰੋ ਕਲਾਂ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਅਤਲਾ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੇ ਫੁੱਟਬਾਲ ਵਿਚ ਗੁੜਥੜੀ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਅੰਡਰ-17 ਲੜਕੀਆਂ ਵਿਚ ਜੋਗਾ ਪਹਿਲੇ ਅਤੇ ਅਕਾਲ ਅਕੈਡਮੀ ਫਫੜੇ ਭਾਈ ਕੇ ਦੂਜੇ ਸਥਾਨ ’ਤੇ ਰਿਹਾ।
ਇਸ ਮੌਕੇ ਕੋਚ ਭੁਪਿੰਦਰ ਸਿੰਘ ਕਨਵੀਨਰ ਸਮਰਜੀਤ ਸਿੰਘ ਬੱਬੀ, ਨਰਪਿੰਦਰ ਸਿੰਘ, ਰਣਧੀਰ ਧੀਰਾ, ਰਾਜਦੀਪ ਸਿੰਘ, ਭੁਪਿੰਦਰ ਸਿੰਘ, ਰਣਜੀਤ ਸਿੰਘ, ਮਾਨਤ, ਗੁਰਜੀਤ ਸਿੰਘ, ਜਗਦੀਪ ਸਿੰਘ, ਖੁਸ਼ਵਿੰਦਰ ਸਿੰਘ ਮੌਜੂਦ ਸਨ।