ਮਾਨਸਾ, 04 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਿਚ ਚਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਦਿਨ ਵੱਖ ਵੱਖ ਖੇਡਾਂ ਵਿਚ ਖਿਡਾਰੀਆਂ ਦੇ ਬਲਾਕ ਪੱਧਰੀ ਮੁਕਾਬਲੇ ਹੋਏ। ਤੀਜੇ ਦਿਨ ਖੇਡਾਂ ਦੀ ਸ਼ੁਰੂਆਤ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਕਰਵਾਈ।
ਉਨ੍ਹਾਂ ਦੱਸਿਆ ਕਿ ਤੀਜੇ ਦਿਨ ਅੰਡਰ-21 ਉਮਰ ਵਰਗ ਲੜਕੇ ਲੜਕੀਆਂ ਦੇ ਮੁਕਾਬਲੇ ਹੋਏ। ਉਨ੍ਹਾਂ ਦੱਸਿਆ ਕਿ 200 ਮੀਟਰ ਰੇਸ ਲੜਕੇ ਫਾਈਨਲ ਵਿਚ ਏਕਮ ਸਿੰਘ ਬੁਰਜ ਹਰੀ ਨੇ ਪਹਿਲਾ, ਸੁਰਿੰਦਰ ਸਿੰਘ ਨੰਗਲ ਨੇ ਦੂਜਾ ਅਤੇ ਮਨਿੰਦਰਪਾਲ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 200 ਮੀਟਰ ਲੜਕੀਆਂ ਫਾਈਨਲ ਵਿਚ ਨਵਜੋਤ ਕੌਰ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਨੇ ਪਹਿਲਾ, ਮੋਨਿਕਾ ਖਾਲਸਾ ਸਕੂਲ ਨੇ ਦੂਜਾ ਅਤੇ ਮਨਪ੍ਰੀਤ ਕੌਰ ਨਹਿਰੂ ਕਾਲਜ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
400 ਮੀਟਰ ਲੜਕੇ ਵਿਚ ਅਰਸ਼ਦੀਪ ਸਿੰਘ ਬੁਰਜ ਹਰੀ ਨੇ ਪਹਿਲਾ, ਰਮਨਦੀਪ ਸਿੰਘ ਚਕੇਰੀਆਂ ਨੇ ਦੂਜਾ ਅਤੇ ਮਨਦੀਪ ਸਿੰਘ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਲੜਕੀਆਂ ਫਾਈਨਲ ਵਿਚ ਮੋਨਿਕਾ ਖਾਲਸਾ ਸਕੂਲ ਮਾਨਸਾ ਨੇ ਪਹਿਲਾ, ਸ਼ੁੱਭਦੀਪ ਕੌਰ ਆਰੀਆ ਸਕੂਲ ਨੇ ਦੂਜਾ, ਹਰਮਨਜੋਤ ਕੌਰ ਆਰੀਆ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਲੜਕੇ ਫਾਈਨਲ ਵਿਚ ਅਰਸ਼ਦੀਪ ਸਿੰਘ ਭੈਣੀਬਾਘਾ ਨੇ ਪਹਿਲਾ, ਏਕਮ ਸਿੰਘ ਬੁਰਜ ਰਾਠੀ ਨੇ ਦੂਜਾ ਅਤੇ ਲਖਵਿੰਦਰ ਸਿੰਘ ਬੁਰਜ ਰਾਠੀ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਲੜਕੀਆਂ ਫਾਈਨਲ ਵਿਚ ਰੁਬਲਪ੍ਰੀਤ ਕੌਰ ਪ੍ਰੀਤ ਨਗਰ ਮਾਨਸਾ ਨੇ ਪਹਿਲਾ ਅਤੇ ਸ਼ੁੱਭਪ੍ਰੀਤ ਕੌਰ ਮਾਨਸਾ ਨੇ ਦੂਜਾ ਸਥਾਨ ਹਾਸਲ ਕੀਤਾ।
1500 ਮੀਟਰ ਲੜਕੇ ਫਾਈਨਲ ਵਿਚ ਭੁਪਿੰਦਰ ਸਿੰਘ ਦਸਮੇਸ਼ ਨੰਗਲ ਨੇ ਪਹਿਲਾ, ਵਿਵੇਕ ਸਿੰਘ ਸ.ਸ.ਸ.ਸ. ਕੋਟਲੀ ਕਲਾਂ ਨੇ ਦੂਜਾ ਅਤੇ ਰੋਹਿਤ ਵਰਮਾ ਆਰੀਆ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। 1500 ਮੀਟਰ ਲੜਕੀਆਂ ਫਾਈਨਲ ਵਿਚ ਗੁਰਨੂਰ ਕੌਰ ਮਾਨਸਾ ਅੱਵਲ ਰਹੇ। 5000 ਮੀਟਰ ਲੜਕੇ ਫਾਈਨਲ ਵਿਚ ਅਰਸ਼ਦੀਪ ਸਿੰਘ ਭੈਣੀ ਬਾਘਾ ਨੇ ਪਹਿਲਾ, ਰੋਹਿਤ ਵਰਮਾ ਆਰੀਆ ਸਕੂਲ ਨੇ ਦੂਜਾ ਅਤੇ ਭੁਪਿੰਦਰ ਸਿੰਘ ਦਸਮੇਸ਼ ਨੰਗਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
100 ਮੀਟਰ ਰੇਸ ਫਾਈਨਲ ਲੜਕੀਆਂ ਵਿਚ ਕਾਜਲ ਖਾਲਸਾ ਸਕੂਲ ਨੇ ਪਹਿਲਾ, ਹਰਮਨਦੀਪ ਕੌਰ ਆਰੀਆ ਸਕੂਲ ਨੇ ਦੂਜਾ ਅਤੇ ਗੁਰਨੂਰ ਕੌਰ ਆਰੀਆ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੇ ਫਾਈਨਲ ਵਿਚ ਸੁਖਮਨੀ ਸਿੰਘ ਦਸਮੇਸ਼ ਨੰਗਲ ਨੇ ਪਹਿਲਾ, ਅਰਸ਼ਦੀਪ ਸਿੰਘ ਬੁਰਜ ਰਾਠੀ ਨੇ ਦੂਜਾ ਅਤੇ ਮਹਿੰਦਰ ਸਿੰਘ ਆਰੀਆ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਇਲ ਅੰਡਰ-21 ਲੜਕੇ ਵਿਚ ਨਰਿੰਦਰਪੁਰਾ ਪਹਿਲੇ ਅਤੇ ਖਾਲਸਾ ਸਕੂਲ ਮਾਨਸਾ ਦੂਜੇ ਸਥਾਨ ’ਤੇ ਰਿਹਾ। ਕਬੱਡੀ ਨੈਸ਼ਨਲ ਸਟਾਇਲ ਅੰਡਰ-21 ਲੜਕੀਆਂ ਵਿਚ ਸ.ਸ.ਸ.ਸ. ਲੜਕੀਆਂ, ਮਾਨਸਾ ਪਹਿਲੇ ਅਤੇ ਖੋਖਰ ਕਲਾਂ ਦੂਜੇ ਸਥਾਨ ’ਤੇ ਰਿਹਾ।
ਬਲਾਕ ਭੀਖੀ ਦੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਵਾਲੀਬਾਲ ਅੰਡਰ-21 ਲੜਕਿਆਂ ਵਿਚ ਸਨਾਵਰ ਸਕੂਲ ਭੁਪਾਲ ਪਹਿਲੇ, ਹੀਰੋ ਕਲਾਂ ਦੂਜੇ ਅਤੇ ਫਰਵਾਹੀ ਤੀਜੇ ਸਥਾਨ ’ਤੇ ਰਿਹਾ। ਸ਼ੂਟਿੰਗ ਵਾਲੀਬਾਲ ਅੰਡਰ-21 ਲੜਕੀਆਂ ਵਿਚ ਸ.ਸ.ਸ. ਫਫੜੇ ਭਾਈ ਕੇ ਨੇ ਬਾਜ਼ੀ ਮਾਰੀ। ਵਾਲੀਬਾਲ ਸਮੈਸਿੰਗ ਅੰਡਰ-21 ਲੜਕੀਆਂ ਵਿਚ ਭਾਈ ਬਹਿਲੋ ਗਰਲਜ਼ ਕਾਲਜ ਫਫੜੇ ਭਾਈ ਕੇ ਅੱਵਲ ਰਿਹਾ। ਵਾਲੀਬਾਲ ਸਮੈਸਿੰਗ ਅੰਡਰ-21 ਲੜਕਿਆਂ ਵਿਚ ਮੌਜੋ ਖ਼ੁਰਦ ਨੇ ਬਾਜ਼ੀ ਮਾਰੀ। ਖੋ ਖੋ ਅੰਡਰ-17 ਲੜਕੇ ਵਿਚ ਪਿੰਡ ਖੀਵਾ ਕਲਾਂ ਦੀ ਟੀਮ ਪਹਿਲੇ, ਸਰਕਾਰੀ ਹਾਈ ਸਕੂਲ ਹੀਰੋਂ ਕਲਾਂ ਦੂਜੇ ਅਤੇ ਪਿੰਡ ਅਤਲਾ ਕਲਾਂ ਦੀ ਟੀਮ ਤੀਜੇ ਸਥਾਨ ’ਤੇ ਰਹੀ। ਖੋ ਖੋ ਅੰਡਰ-21 ਸਾਲ ਲੜਕੀਆਂ ਵਿਚ ਭਾਈ ਬਹਿਲੋ ਕਾਲਜ ਫਫੜੇ ਭਾਈ ਕੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-21 ਲੜਕੇ ਵਿਚ ਸਰਕਾਰੀ ਸਕੂਲ ਫਫੜੇ ਭਾਈ ਕੇ ਨੇ ਪਹਿਲਾ ਅਤੇ ਭੀਖੀ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਬਲਾਕ ਮਾਨਸਾ ਇੰਚਾਰਜ ਕੋਚ ਗੁਰਪ੍ਰੀਤ ਸਿੰਘ ਖੱਬਾ, ਸ਼ਾਲੂ, ਨਛੱਤਰ ਸਿੰਘ, ਧਰਮਿੰਦਰ ਸਿੰਘ, ਰਾਜਦੀਪ ਸਿੰਘ, ਗੁਰਮੀਤ ਸਿੰਘ, ਸਿਮਰਜੀਤ ਕੌਰ, ਰਮਨੀਤ, ਅਮਨਦੀਪ ਕੌਰ, ਵਿਨੋਦ, ਸੁਖਵਿੰਦਰ ਸਿੰਘ ਹਾਜ਼ਰ ਸਨ।