ਬੁਢਲਾਡਾ 12 ਸਤੰਬਰ (ਸਾਰਾ ਯਹਾਂ/ਅਮਨ ਮਹਿਤਾ) ਬੁਢਲਾਡਾ ਅਨੁਸੂਚਿਤ ਜਾਤੀ ਰਿਜਰਵ ਹਲਕੇ ਤੋਂ ਬਲਵਿੰਦਰ ਸਿੰਘ ਹਾਕਮਵਾਲਾ ਰਿਟਾ: ਪਟਵਾਰੀ ਨੇ ਆਪਣੀਆਂ ਸਗਰਮੀਆਂ ਤੇਜ ਕਰ ਦਿੱਤੀਆਂ ਹਨ। ਉਨ੍ਹਾਂ ਨੇ ਲੋਕਾਂ ਨਾਲ ਤਾਲਮੇਲ ਤੇਜ ਕਰਦਿਆਂ ਅਕਾਲੀ ਸਰਕਾਰ ਦੇ ਸਮੇਂ ਹੋਏ ਵਿਕਾਸ ਕੰਮਾਂ ਅਤੇ ਸਕੀਮਾਂ ਦਾ ਗੁਣਗਾਣ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ਅਕਾਲੀ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਦਾ ਨਕਸ਼ਾ ਬਦਲ ਜਾਵੇਗਾ। ਇਹ ਸ਼ਬਦ ਅੱਜ ਉਨ੍ਹਾਂ ਨੇ ਜਨ ਸੰਪਰਕ ਮੁੰਹਿਮ ਪਿੰਡ ਬਰ੍ਹੇਂ, ਅਹਿਮਦਪੁਰ, ਬੋਹਾ ਦੇ ਲੋਕਾਂ ਨਾਲ ਤਾਲਮੇਲ ਕਰਨ ਤੋਂ ਬਾਅਦ ਕਹੇ। ਲੋਕਾਂ ਨੇ ਵੀ ਉਨ੍ਹਾਂ ਦਾ ਪਿੰਡਾਂ ਵਿੱਚ ਸਵਾਗਤ ਕੀਤਾ। ਬਲਵਿੰਦਰ ਸਿੰਘ ਪਟਵਾਰੀ ਦਾ ਕਹਿਣਾ ਹੈ ਕਿ ਉਸ ਨੇ ਇੱਕ ਆਮ ਮਜਦੂਰ ਵਰਗ ਵਿੱਚ ਜਨਮ ਲਿਆ ਹੈ ਤੇ ਉਹ ਸ਼ੁਰੂ ਤੋਂ ਹੀ ਸੰਘਰਸ਼ਮਈ ਜੀਵਨ ਜਿਓਂਦਿਆਂ ਆਮ ਲੋਕਾਂ ਦੇ ਹੱਕ ਸੱਚ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਵੱਲੋਂ ਉਨ੍ਹਾਂ ਨੂੰ ਮੌਕਾ ਬਖਸਿਆ ਜਾਂਦਾ ਹੈ ਤਾਂ ਉਹ ਪਾਰਟੀ ਨੀਤੀਆਂ ਅਨੁਸਾਰ ਇਸ ਹਲਕੇ ਦਾ ਵਿਕਾਸ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਅਤੇ ਉਨ੍ਹਾਂ ਨੇ ਟੀਚਾ ਮਿੱਥਿਆ ਹੋਇਆ ਹੈ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਹਰ ਵਾਹ ਲਾਉਣਗੇ। ਉਨ੍ਹਾਂ ਕਿਹਾ ਕਿ ਟਿਕਟ ਮੰਗਣ ਦਾ ਸਭ ਨੂੰ ਅਧਿਕਾਰ ਹੈ। ਇਹ ਫੈਸਲੇ ਹਾਈ-ਕਮਾਂਡ ਨੇ ਕਰਨੇ ਹੁੰਦੇ ਹਨ। ਪਰ ਉਹ ਪਾਰਟੀ ਦੇ ਹਰ ਫੈਸਲੇ ਤੇ ਫੁੱਲ ਚੜ੍ਹਾਉਣਗੇ। ਇਸੇ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਵੀ ਦਿੱਤੀ ਅਤੇ ਉਨ੍ਹਾਂ ਦੀਆਂ ਨੀਤੀਆਂ ਤੇ ਵਾਅਦਿਆਂ ਵਿੱਚ ਵੀ ਵਿਸ਼ਵਾਸ਼ ਪ੍ਰਗਟਾਇਆ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਮੇਵਾ ਸਿੰਘ ਦੋਦੜਾ, ਕਰਮ ਸਿੰਘ ਅਹਿਮਦਪੁਰ, ਗੁਰਸੇਵਕ ਸਿੰਘ ਜਵੰਧਾ, ਨਰਸ਼ੋਤਮ ਸਿੰਘ ਭੋਲਾ ਤੋਂ ਇਲਾਵਾ ਹੋਰ ਵੀ ਵੱਖ-ਵੱਖ ਪਿੰਡਾਂ ਵਿੱਚ ਪਾਰਟੀ ਦੇ ਵਰਕਰ ਅਤੇ ਹੋਰ ਲੋਕ ਵੀ ਮੌਜੂਦ ਸਨ।
ਫੋਟੋ: ਪਿੰਡ ਅਹਿਮਦਪੁਰ ਵਿਖੇ ਲੋਕਾਂ ਨਾਲ ਤਾਲਮੇਲ ਕਰਨ ਦੌਰਾਨ ਬਲਵਿੰਦਰ ਸਿੰਘ ਹਾਕਮਵਾਲਾ।