
ਸਰਦੂਲਗੜ 7 ਅਕਤੂਬਰ (ਸਾਰਾ ਯਹਾਂ/ਬਲਜੀਤ ਪਾਲ)ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ ਵਿਖੇ 20 ਪੰਜਾਬ ਬਟਾਲੀਅਨ ਐਨਸੀਸੀ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕਰਨਲ ਅਜੇੈ ਕੁਮਾਰ ਡਿਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੱਤ ਰੋਜ਼ਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਪ੍ਰੋਫੈਸਰ ਸਤੀਸ਼ ਕੁਮਾਰ ਨੇਦੱਸਿਆ ਕਿ ਇਹ ਕੈਂਪ 7 ਅਕਤੂਬਰ ਤੋਂ13 ਅਕਤੂਬਰ 2021 ਤੱਕ ਕਾਲਜ਼ ਕੈੰਪਸ ਚ ਲਗਾਇਆ ਜਾ ਰਿਹਾ ਹੈ। ਕੈੰਪ ਚ ਵੱਖ-ਵੱਖ ਕਾਲਜਾਂ ਦੇ 71 ਐਨਸੀਸੀ ਆਰਮੀ ਕੈਡਿਟ ਭਾਗ ਲੈ ਰਹੇ ਹਨ। ਕੈੰਪ ਦਾ ਉਦਘਾਟਨ ਕਰਦਿਆਂ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਕਿਹਾ ਕਿ ਸੱਤ ਰੋਜ਼ਾ ਚੱਲਣ ਵਾਲੇ ਇਸ ਕੈਂਪ ਦੌਰਾਨ ਕੈਡਿਟਾਂ ਨੂੰ ਡਿਸਿਪਲਨ ਤੇ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਸੂਬੇਦਾਰ ਪ੍ਰਮੋਦ ਕੁਮਾਰ, ਸੀਐਚਐਮ ਪਰਵੀਨ ਸਿੰਘ, ਹੌਲਦਾਰ ਦੀਪਕ ਸਿੰਘ ਅਤੇ ਸੀਟੀਓ. ਗੁਰਵਿੰਦਰ ਸਿੰਘ ਹਾਜਰ ਸਨ।
ਕੈਪਸ਼ਨ: ਕੈਂਪ ਦੌਰਾਨ ਐਨਸੀਸੀ ਕੈਡਿਟਾਂ ਨੂੰ ਜਾਣਕਾਰੀ ਦਿੰਦੇ ਹੋਏ।
