
ਬਰੇਟਾ27, ਜਨਵਰੀ (ਸਾਰਾ ਯਹਾ /ਰੀਤਵਾਲ) ਸਥਾਨਕ ਬਿਜਲੀ ਦਫਤਰ ਵਿਖੇ ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ)
ਦੀ ਸੂਬਾ ਕਮੇਟੀ ਦੇ ਸੱਦੇ ਤੇ ਠੇਕਾ ਮੁਲਾਜਮਾਂ ਦੇ ਸਮਰਥਨ ਵਿੱਚ ਸਮੂਹ
ਬਿਜਲੀ ਮੁਲਾਜਮਾਂ ਵੱਲੋਂ ਰੋਸ ਰੈਲੀ ਕੀਤੀ ਗਈ।ਜਿਸ ਵਿੱਚ ਸੀ.ਐਚ.ਬੀ ਕਾਮੇ ਅਤੇ
ਸੀਵਰੇਜ ਬੋਰਡ ਵਿੱਚ ਕੰਮ ਕਰਦੀ ਜਥੇਬੰਦੀ ਏਟਕ ਨੇ ਵੀ ਭਾਗ ਲਿਆ।ਰੈਲੀ ਨੂੰ
ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਠੇਕੇ ਤੇ ਕੰਮ ਕਰਦੇ
ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ।ਉਹਨਾਂ ਕਿਹਾ ਕਿ ਜਬਰੀ ਛਾਂਟੀ ਬੰਦ
ਕੀਤੀ ਜਾਵੇ ਅਤੇ ਨਵੇਂ ਤਨਖਾਹ ਕਾਨੂੰਨ ਰੱਦ ਕੀਤੇ ਜਾਣ ਅਤੇ ਪੁਰਾਣੇ
ਕਾਨੂੰਨ ਬਹਾਲ ਕੀਤੇ ਜਾਣ।ਇਸ ਮੌਕੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ
ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਕੁਲਵਿੰਦਰ ਸਿੰਘ, ਪਰਗਟ ਸਿੰਘ, ਕਰਮਜੀਤ
ਸਿੰਘ, ਜਗਵੰਤ ਸਿੰਘ, ਜਸਵੀਰ ਸਿੰਘ, ਜਸਪਾਲ ਸਿੰੈਘ, ਜਗਜੀਤ ਸਿੰਘ, ਬਲਕਾਰ
ਸਿੰਘ ਅਤੇ ਸੁਖਵਿੰਦਰ ਸਿੰਘ, ਪਵਨ ਕੁਮਾਰ ਨੇ ਸੰਬੋਧਨ ਕੀਤਾ।
