ਬਰੇਟਾ 31 ਅਕਤੂਬਰ (ਸਾਰਾ ਯਹਾ /ਰੀਤਵਾਲ) ਬੀਤੀ ਰਾਤ ੬੬ ਕੇ.ਵੀ. ਗਰਿੱਡ ਕੁਲਰੀਆਂ ਵਿਖੇ ਡਿਊਟੀ ‘ਤੇ ਹਾਜ਼ਰ ਬਿਜਲੀ ਕਰਮਚਾਰੀ
ਦੁਰਗਾ ਸਿੰਘ ਦੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਅਤੇ ਗਰਿੱਡ ਦਫਤਰ ਨੂੰ ਨੁਕਸਾਨ
ਪਹੁੰਚਾਉਣ ਦਾ ਸਮਾਚਾਰ ਹੈ। ਜਾਂਚ ਅਧਿਕਾਰੀ ਜਗਤਾਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ
ਦੁਰਗਾ ਸਿੰਘ ਦੀ ਰਾਤ ਸਮੇਂ ਦੀ ਗਰਿਡ ਵਿਖੇ ਡਿਊਟੀ ਸੀ ਅਤੇ ਦੋ ਵਿਅਕਤੀਆਂ ਨੇ ਉਸ ‘ਤੇ ਬਿਜਲੀ ਦੇ
ਲੱਗੇ ਕੱਟ ਨੂੰ ਲੈ ਕੇ ਹਮਲਾ ਕਰ ਦਿੱਤਾ । ਡਿਊਟੀ ਦੌਰਾਨ ਬਿਜਲੀ ਮੁਲਾਜ਼ਮ ਦੀ ਕੀਤੀ ਕੁੱਟਮਾਰ
ਬਰੇਟਾ (ਰੀਤਵਾਲ) ਬੀਤੀ ਰਾਤ ੬੬ ਕੇ.ਵੀ. ਗਰਿੱਡ ਕੁਲਰੀਆਂ ਵਿਖੇ ਡਿਊਟੀ ‘ਤੇ ਹਾਜ਼ਰ ਬਿਜਲੀ ਕਰਮਚਾਰੀ
ਦੁਰਗਾ ਸਿੰਘ ਦੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਅਤੇ ਗਰਿੱਡ ਦਫਤਰ ਨੂੰ ਨੁਕਸਾਨ
ਪਹੁੰਚਾਉਣ ਦਾ ਸਮਾਚਾਰ ਹੈ। ਜਾਂਚ ਅਧਿਕਾਰੀ ਜਗਤਾਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ
ਦੁਰਗਾ ਸਿੰਘ ਦੀ ਰਾਤ ਸਮੇਂ ਦੀ ਗਰਿਡ ਵਿਖੇ ਡਿਊਟੀ ਸੀ ਅਤੇ ਦੋ ਵਿਅਕਤੀਆਂ ਨੇ ਉਸ ‘ਤੇ ਬਿਜਲੀ ਦੇ
ਲੱਗੇ ਕੱਟ ਨੂੰ ਲੈ ਕੇ ਹਮਲਾ ਕਰ ਦਿੱਤਾ । ਹਮਲੇ ਦੌਰਾਨ ਉਸਦੇ ਗੰਭੀਰ ਸੱਟਾਂ ਲੱਗੀਆਂ ਅਤੇ ਇਸ
ਸਮੇਂ ਸਰਕਾਰੀ ਹਸਪਤਾਲ ਮਾਨਸਾ ਵਿਖੇ ਜੇਰੇ ਇਲਾਜ ਅਧੀਨ ਹੈ। ਇਸਤੋਂ ਇਲਾਵਾ ਗਰਿਡ ਦਫਤਰ ਦੇ
ਮੁੱਖ ਦਰਵਾਜ਼ੇ ਦਾ ਸ਼ੀਸ਼ਾ ਵੀ ਇੱਟ ਮਾਰ ਕੇ ਭੰਨ ਦਿੱਤਾ ਗਿਆ ਹੈ । ਮੁਲਾਜ਼ਮ ਜਥੇਬੰਦੀਆਂ
ਵੱਲੋਂ ਇਸ ਘਟਨਾ ਦੀ ਸ਼ਖਤ ਨਿਖੇਧੀ ਕਰਦੇ ਹੋਏ ਕਰਮਚਾਰੀ ਦੀ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੀ
ਜਲਦੀ ਗ੍ਰਿਫਤਾਰ ਕਰਕੇ ਸ਼ਖਤ ਸਜਾਵਾਂ ਦੇਣ ਦੀ ਪੁਲਿਸ ਤੋਂ ਮੰਗ ਕੀਤੀ ਗਈ ਹੈ ।