
ਬਰੇਟਾ (ਸਾਰਾ ਯਹਾਂ/ ਰੀਤਵਾਲ) : ਬੀਤੇ ਦਿਨ ਐਤਵਾਰ ਦੀ ਸਵੇਰ ਦਿੱਲੀ- ਫਿਰੋਜਪੁਰ ਰੇਲਵੇ
ਲਾਇਨ ਫ਼#39;ਤੇ ਇਕ ਬਜ਼ੁਰਗ ਔਰਤ ਦੀ ਰੇਲ ਇੰਜਣ ਹੇਠ ਆਉਣ ਨਾਲ ਮੌਤ
ਹੋਣ ਦੀ ਖæਬਰ ਪ੍ਰਾਪਤ ਹੋਈ ਹੈ । ਇਸ ਸਬੰਧੀ ਬਰੇਟਾ ਦੇ ਰੇਲਵੇ
ਚੌਕੀ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਐਤਵਾਰ ਦੀ ਸਵੇਰ 11
ਵਜੇ ਦੇ ਕਰੀਬ ਚੂੜਲ ਵਾਲੇ ਰੇਲਵੇ ਫਾਟਕ ਦੇ

ਨਜ਼ਦੀਕ ਬਠਿੰਡਾ ਤੋਂ ਜਾਖਲ
ਵੱਲ ਜਾ ਰਹੇ ਇੱਕ ਰੇਲ ਇੰਜਣ ਹੇਠ ਆੳੇੁਣ ਕਾਰਨ 62 ਸਾਲਾ ਔਰਤ
ਪੂਨਮ ਰਾਣੀ ਵਾਸੀ ਜਾਖਲ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ
ਮ੍ਰਿਤਕਾਂ ਨੂੰ ਕੰਨਾਂ ਤੋਂ ਬਿਲਕੁੱਲ ਵੀ ਸੁਣਾਈ ਨਹੀਂ ਦਿੰਦਾ ਸੀ ।

ਜਿਸ ਦੇ ਕਾਰਨ ਹੀ ਇਹ ਹਾਦਸਾ ਵਾਪਰ ਗਿਆ ਜਾਪਦਾ ਹੈ । ਨਿਰਮਲ ਸਿੰਘ
ਨੇ ਦੱਸਿਆ ਕਿ ਮ੍ਰਿਤਕਾਂ ਦੇ ਬੇਟੇ ਅਮਿਤ ਕੁਮਾਰ ਦੇ ਬਿਆਨਾਂ ਤੇ
174 ਦੀ ਕਾਰਵਾਈ ਕਰਦਿਆਂ ਪੋਸਟਮਾਰਟ ਕਰਵਾਉਣ ਉਪਰੰਤ ਲਾਸ਼
ਵਾਰਿਸਾਂ ਨੂੰ ਸੌਪ ਦਿੱਤੀ ਹੈ । ਮ੍ਰਿਤਕਾਂ ਆਪਣੇ ਪਿੱਛੇ ਦੋ ਬੇਟੇ
ਛੱਡ ਗਈ ਹੈ ।
ਕੈਪਸ਼ਨ : ਮ੍ਰਿਤਕਾਂ ਦੀ ਪੁਰਾਣੀ ਤਸਵੀਰ
